ਖ਼ਾਲਸੇ ਦੇ ਜਨਮ ਦਿਹਾੜੇ ਦੇ ਸਬੰਧ ‘ਚ ਨਗਰ ਕੀਰਤਨ ਸਜਾਇਆ

3

ਖ਼ਾਲਸੇ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਅੱਜ ਗੁਰਦੁਆਰਾ ਸੰਤ ਬਾਬਾ ਦਰਬਾਰਾ ਸਿੰਘ ਸਮਾਧ ਟਿੱਬਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਨਗਰ ਕੀਰਤਨ ਭੀਲਾਵਾਲਾਂ, ਟਿੱਬਾ, ਅਮਰਕੋਟ, ਗਾਧਾ ਸਿੰਘ ਵਾਲਾ, ਭੋਰੂਵਾਲਾ, ਸ਼ਿਕਾਰਪੁਰ, ਨਸੀਰਪੁਰ, ਪੱਤੀ ਸਰਦਾਰ ਨਬੀ ਬਖ਼ਸ਼, ਬੂਲਪੁਰ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਬਾਬਾ ਦਰਬਾਰ ਸਿੰਘ ਵਿਖੇ ਸੰਪੂਰਨ ਹੋਇਆ। ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਸਮੁੱਚੇ ਰਸਤੇ ਨੂੰ ਵੱਖ-ਵੱਖ ਨਗਰਾਂ ਦੀਆਂ ਸੰਗਤਾਂ ਨੇ ਸ਼ਾਨਦਾਰ ਢੰਗ ਨਾਲ ਸਜਾਇਆ ਹੋਇਆ ਸੀ ਅਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਵੀ ਕੀਤੀ, ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ ਸਨ। ਨਗਰ ਕੀਰਤਨ ਵਿਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜੀਤ ਸਿੰਘ, ਸਵਰਨ ਸਿੰਘ ਮੈਨੇਜਰ, ਡਾ: ਦਲੀਪ ਸਿੰਘ ਮੀਤ ਪ੍ਰਧਾਨ, ਪ੍ਰੋ: ਚਰਨ ਸਿੰਘ ਪ੍ਰਧਾਨ, ਸੰਤ ਬਾਬਾ ਦਰਬਾਰਾ ਸਿੰਘ ਸਪੋਰਟਸ ਕਲੱਬ ਟਿੱਬਾ, ਪ੍ਰੋ: ਬਲਜੀਤ ਸਿੰਘ ਟਿੱਬਾ, ਜਗੀਰ ਸਿੰਘ ਮੈਂਬਰ ਪੰਚਾਇਤ, ਦਰਸ਼ਨ ਸਿੰਘ, ਹਰਜੀਤ ਸਿੰਘ, ਇੰਦਰਜੀਤ ਸਿੰਘ, ਬਖ਼ਸ਼ੀਸ਼ ਸਿੰਘ ਖ਼ਜ਼ਾਨਚੀ, ਮਲਕੀਤ ਸਿੰਘ, ਸ਼ੀਤਲ ਸਿੰਘ ਮੈਨੇਜਰ ਸਹਿਕਾਰੀ ਬੈਂਕ ਟਿੱਬਾ, ਦਰਸ਼ਨ ਸਿੰਘ ਭੀਲਾਵਾਲਾ, ਕੁਲਦੀਪ ਸਿੰਘ, ਜਗਜੀਤ ਸਿੰਘ, ਸੂਰਤ ਸਿੰਘ, ਜੀਤ ਸਿੰਘ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ। ਨਗਰ ਕੀਰਤਨ ਵਿਚ ਸਾਹਿਬਜ਼ਾਦਾ ਗਤਕਾ ਅਖਾੜਾ ਦੇ ਨੌਜਵਾਨਾਂ ਨੇ ਸ਼ਸਤਰ ਕਲਾ ਦੇ ਜੌਹਰ ਵਿਖਾਏ, ਭਾਈ ਮਨਜੀਤ ਸਿੰਘ ਟਿੱਬਾ ਨੇ ਕੀਰਤਨੀ ਜਥੇ ਅਤੇ ਬੀਬੀਆਂ ਦੇ ਵੱਖ-ਵੱਖ ਜਥਿਆਂ ਨੇ ਸ਼ਬਦ ਕੀਰਤਨ ਕੀਤਾ। ਪਿੰਡ ਅਮਰਕੋਟ ਵਿਖੇ ਮਾਸਟਰ ਮਹਿੰਦਰ ਸਿੰਘ ਸਰਪੰਚ, ਮਾਸਟਰ ਸੋਹਣ ਸਿੰਘ, ਬਲਵਿੰਦਰ ਸਿੰਘ ਪ੍ਰਧਾਨ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ, ਸੰਤੋਖ ਸਿੰਘ, ਮਾਸਟਰ ਬਲਵੰਤ ਸਿੰਘ ਅਮਰਕੋਟ, ਸੂਰਤ ਸਿੰਘ, ਸਵਰਨ ਸਿੰਘ, ਨਿਰੰਜਨ ਸਿੰਘ ਕਾਨੂੰਗੋ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਤਰਲੋਚਨ ਸਿੰਘ ਟਿੱਬਾ, ਗਿਆਨ ਸਿੰਘ, ਅਮਰਜੀਤ ਸਿੰਘ, ਬਲਦੇਵ ਸਿੰਘ, ਇੰਦਰਜੀਤ ਸਿੰਘ ਲਿਫਟਰ ਟਿੱਬਾ, ਜੋਗਿੰਦਰ ਸਿੰਘ ਮੈਂਬਰ ਪੰਚਾਇਤ, ਚਰਨ ਸਿੰਘ ਚੰਨਾ ਟਿੱਬਾ, ਹਰਚਰਨ ਸਿੰਘ ਸਰਪੰਚ ਜਾਂਗਲਾ, ਮਲਕੀਤ ਸਿੰਘ, ਸੁਖਵਿੰਦਰ ਸਿੰਘ ਸ਼ਹਿਰੀ, ਮਾਸਟਰ ਜਗੀਰ ਸਿੰਘ ਸ਼ਿਕਾਰਪੁਰ, ਮਾਸਟਰ ਕੇਹਰ ਸਿੰਘ, ਪਿਆਰਾ ਸਿੰਘ ਟਿੱਬਾ, ਹੈਰੀ ਸੋਖਲ ਟਿੱਬਾ, ਪੁਸ਼ਪਿੰਦਰ ਸਿੰਘ ਨਸੀਰਪੁਰ ਅਤੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ।