ਹੱਕ ਕਿਸੇ ਦਾ ਮਾਰੋ ਨਾ ਤੇ ਹੱਕ ਕਿਸ ਦਾ ਰੱਖੋ ਨਾ-ਪਰਮਿੰਦਰ ਸਿੰਘ ਚਾਨਾ

18

10581617_745106235549118_262123741_n

ਹੱਕ ਕਿਸੇ ਦਾ ਮਾਰੋ ਨਾ ਤੇ ਹੱਕ ਕਿਸ ਦਾ ਰੱਖੋ ਨਾ,
ਕਾਨੂੰਨ ਦੀ ਨਿਆਪਾਲਿਕਾ ਨੂੰ ਭ੍ਰਿਸ਼ਟਾਚਾਰ ਵਿੱਚ ਧੱਕੋ ਨਾ,
ਆਮ ਇਨਸਾਨ ਦੀ ਜ਼ਿੰਦਗੀ ਨੂੰ ਕਠਪੁਤਲੀ ਬਣਾ ਕੇ ਛੱਡੋ ਨਾ,
ਅਸਲ ਰਸੂਖ ਜਹੇ ਨਾਗਰਿਕਾਂ ਤੋਂ ਨਿਆ ਦੀ ਆਸ ਤਾਂ ਰੱਖੋ ਨਾ,
ਹੱਕ ਕਿਸੇ ਦਾ ਮਾਰੋ ਨਾ ਤੇ ਹੱਕ ਕਿਸ ਦਾ ਰੱਖੋ ਨਾ।
67 ਵਰੇ ਬੀਤ ਚੁੱਕੇ ਨੇ ਹੁਣ ਤਾਂ ਅਸਮਾਨਤਾਵਾਂ ਰੱਖੋ ਨਾ,
ਸ਼ਰਮ ਕਰੋ ਅਸਲ ਰਸੂਖੋ ਇਨਸਾਫ ਕਿਸੇ ਦਾ ਰੱਖੋ ਨਾ,
ਵਿਤਕਰਾ ਕਰ ਜਾਤ-ਪਾਤ ਲਈ ਦਿਲ ‘ਚੋ ਜ਼ਹਿਰ ਤਾਂ ਕੱਢੋ ਨਾ,
ਹੱਕ ਕਿਸੇ ਦਾ ਮਾਰੋ ਨਾ ਤੇ ਹੱਕ ਕਿਸ ਦਾ ਰੱਖੋ ਨਾ।
ਵਧ ਰਹੇ ਜੁਰਮਾਂ ਤੋਂ ਆਜ਼ਾਦ ਕਿਸੇ ਨੂੰ ਛੱਡੋ ਨਾ,
ਚੱਕਰ ਲਵਾ ਕੇ ਮਾਰ ਦਿੰਦੇ ਨੇ ਗਰੀਬ ਦੀ ਜੇਬ ਤਾਂ ਕੱਟੋ ਨਾ,
ਅਸਲ ਰਸੂਖ ਦੇ ਜੁਰਮਾਂ ਲਈ ਕੋਈ ਠੋਸ ਕਦਮ ਤਾਂ ਚੁੱਕੋ ਨਾ,
ਹੱਕ ਕਿਸੇ ਦਾ ਮਾਰੋ ਨਾ ਤੇ ਹੱਕ ਕਿਸ ਦਾ ਰੱਖੋ ਨਾ।
ਭ੍ਰਿਸ਼ਟ ਕੀਤੀ ਹੋਈ ਨਿਆਪਾਲਿਕਾ ਤੋਂ ਆਪਣਾ ਹੱਥ ਤਾਂ ਚੁੱਕੋ ਨਾ,
ਮਿਹਰਬਾਨੀ ਕਰ ਅਸਲ ਰੂਖੋ ਪੈਰ ਪਿੱਛੇ ਹੁਣ ਪੱਟੋ ਨਾ,
ਪਰਮਿੰਦਰ ਕਹੇ ਅਸਲ ਰਸੂਖੋ ਨਿਆਪਾਲਿਕਾ ਦਾ ਖਹਿੜਾ ਤਾਂ ਛੱਡੋ ਨਾ,
ਹੱਕ ਕਿਸੇ ਦਾ ਮਾਰੋ ਨਾ ਤੇ ਹੱਕ ਕਿਸ ਦਾ ਰੱਖੋ ਨਾ।

-ਪਰਮਿੰਦਰ ਸਿੰਘ ਚਾਨਾ

8427272757