Home / ਸੁਣੀ-ਸੁਣਾਈ / ਹੁਣ ਮੋਬਾਇਲ ਵਿੱਚ ਨੈੱਟ ਪੈਕ ਪਵਾਉਣ ਲਈ ਬਾਪੂ ਨੂੰ ਤੰਗ ਕਰਨ ਦੀ ਲੋੜ ਨਹੀਂ: ਫੇਸਬੁੱਕ ਤੋਂ ਕਮਾਓ ਪੈਸੇ।

ਹੁਣ ਮੋਬਾਇਲ ਵਿੱਚ ਨੈੱਟ ਪੈਕ ਪਵਾਉਣ ਲਈ ਬਾਪੂ ਨੂੰ ਤੰਗ ਕਰਨ ਦੀ ਲੋੜ ਨਹੀਂ: ਫੇਸਬੁੱਕ ਤੋਂ ਕਮਾਓ ਪੈਸੇ।

 

Untitled-1 copy

ਨਵੀਂ ਦਿੱਲੀ— ਹੁਣ ਤੱਕ ਤਾਂ ਇਹੀ ਮੰਨਿਆ ਜਾਂਦਾ ਸੀ ਕਿ ਫੇਸਬੁੱਕ ਹੀ ਯੂਜ਼ਰਸ ਤੋਂ ਪੈਸਾ ਕਮਾਉਂਦੀ ਹੈ, ਪਰ ਹੁਣ ਇਹ ਯੂਜ਼ਰਸ ਨੂੰ ਵੀ ਪੈਸਾ ਕਮਾਉਣ ਦਾ ਮੌਕਾ ਦੇ ਰਹੀ ਹੈ। ਕੋਈ ਵੀ ਯੂਜ਼ਰ ਫੇਸਬੁੱਕ ਰਾਹੀਂ ਜਿੰਨਾ ਚਾਹੇ ਉੱਨਾ ਪੈਸਾ ਕਮਾ ਸਕਦਾ ਹੈ। ਇੰਨਾ ਹੀ ਨਹੀਂ ਸਗੋਂ ਫੇਸਬੁੱਕ ਨੇ ਹਾਲ ਹੀ ‘ਚ ਇਕ ਅਜਿਹਾ ਆਪਸ਼ਨ ਵੀ ਦੇ ਦਿੱਤਾ ਹੈ ਜੋ ਤੁਹਾਡੇ ਬਿਜ਼ਨੈੱਸ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾ ਸਕਦਾ ਹੈ।

ਫੇਸਬੁੱਕ ਰਾਹੀਂ ਇੰਝ ਕਮਾਓ ਪੈਸੇ

ਤੁਸੀਂ ਫੇਸਬੁੱਕ ਦੇ ਐਡਵਾਂਸ ਯੂਜ਼ਰਸ ਫੀਚਰਸ ਦੀ ਮਦਦ ਨਾਲ ਬਹੁਤ ਸਾਰਾ ਪੈਸਾ ਕਮਾ ਸਕਦੇ ਹੋ। ਇਸ ਲਈ ਤੁਹਾਨੂੰ ਫੇਸਬੁੱਕ ‘ਤੇ ਆਪਣਾ ਇਕ ਪੇਜ ਬਣਾਉਣਾ ਪਵੇਗਾ। ਇਸ ਤੋਂ ਬਾਅਦ ਪੇਜ ਨੂੰ ਡੇਲੀ ਅਪਡੇਟ ਕਰਨਾ ਪਵੇਗਾ। ਅਜਿਹਾ ਕਰਨ ‘ਤੇ ਜਿਵੇਂ-ਜਿਵੇਂ ਤੁਹਾਡੀ ਰਿਚ ਵਧਦੀ ਜਾਵੇਗੀ ਉਸ ਦਾ ਫਾਇਦਾ ਤੁਹਾਨੂੰ ਹੋਣ ਲੱਗੇਗਾ। ਕਿਉਂਕਿ ਰਿਚ ਵਧਣ ‘ਤੇ ਫੇਸਬੁੱਕ ਤੁਹਾਡੇ ਪੇਜ ਨੂੰ ਸਕੈਨ ਕਰ ਲਵੇਗੀ। ਜਿਸ ਤੋਂ ਬਾਅਦ ਤੁਹਾਨੂੰ ਆਪਣੇ ਫੇਸਬੁੱਕ ਪੇਜ ‘ਤੇ ਐਡ ਮਿਲਣੇ ਸ਼ੁਰੂ ਹੋ ਜਾਣਗੇ। ਇਸ ਤੋਂ ਬਾਅਦ ਐਡ ‘ਤੇ ਹੋਣ ਵਾਲੇ ਕਲਿਕਸ ਰਾਹੀਂ ਤੁਹਾਨੂੰ ਪੈਸਾ ਮਿਲੇਗਾ। ਹਾਲਾਂਕਿ ਇਸ ਲਈ ਤੁਹਾਨੂੰ ਫੇਸਬੁੱਕ ‘ਤੇ ਅਰਜ਼ੀ ਭੇਜਣੀ ਪਵੇਗੀ, ਜਿਸ ਤੋਂ ਬਾਅਦ ਫੇਸਬੁੱਕ ਉਸ ਨੂੰ ਅਪਰੂਵ ਕਰੇਗੀ। ਆਪਣੇ ਫੇਸਬੁੱਕ ਪੇਜ ਰਾਹੀਂ ਤੁਸੀਂ ਕਿੰਨਾ ਪੈਸਾ ਕਮਾ ਸਕਦੇ ਹੋ ਇਹ ਤੁਹਾਡੇ ਪੇਜ ਦੀ ਰਿਚ ਅਤੇ ਫੇਸਬੁੱਕ ਯੂਜ਼ ‘ਤੇ ਨਿਰਭਰ ਹੈ।

ਫੇਸਬੁੱਕ ‘ਤੇ ਵੀਡੀਓ ਸ਼ੇਅਰ ਕਰਕੇ ਵੀ ਕਮਾ ਸਕਦੇ ਹੋ ਪੈਸੇ

ਫੇਸਬੁੱਕ ‘ਤੇ ਤੁਸੀਂ ਵੀਡੀਓ ਸ਼ੇਅਰ ਕਰਕੇ ਵੀ ਪੈਸੇ ਕਮਾ ਸਕਦੇ ਹੋ। ਤੁਸੀਂ ਆਪਣੇ ਟਾਈਮਲਾਈਨ ਜਾਂ ਫੇਸਬੁੱਕ ਪੇਜ ‘ਤੇ ਵੀਡੀਓ ਸ਼ੇਅਰ ਕਰਕੇ ਕਮਾਈ ਕਰ ਸਕਦੇ ਹੋ। ਫੇਸਬੁੱਕ ਉਸ ਵੀਡੀਓ ‘ਤੇ ਤੁਹਾਨੂੰ ਐਡ ਦੇਵੇਗੀ ਜਿਸ ‘ਤੇ ਹੋਣ ਵਾਲੇ ਕਲਿਕਸ ਰਾਹੀਂ ਤੁਹਾਨੂੰ ਰੈਵੇਨਿਊ ਦੇਵੇਗੀ। ਹਾਲਾਂਕਿ ਧਿਆਨ ਰਹੇ ਕਿ ਸ਼ੇਅਰ ਜਾਂ ਅਪਲੋਡ ਕੀਤੀ ਜਾਣ ਵਾਲੀ ਵੀਡੀਓ ਓਰੀਜਨਲ ਹੋਣੀ ਚਾਹੀਦੀ ਹੈ ਅਤੇ ਉਸ ‘ਤੇ ਕਿਸੇ ਦਾ ਕਾਪੀਰਾਈਟ ਵੀ ਨਹੀਂ ਹੋਣਾ ਚਾਹੀਦਾ।

ਫੇਸਬੁੱਕ ਤੁਹਾਡੇ ਛੋਟੇ ਬਿਜ਼ਨੈੱਸ ਨੂੰ ਬਣਾਏਗੀ ਵੱਡਾ

ਫੇਸਬੁੱਕ ਨੇ ਛੋਟੇ ਬਿਜ਼ਨੈੱਸਮੈਨ ਲਈ ਬਣਾਏ ਪੇਜ ਨੂੰ ਹੁਣ ਬਦਲ ਦਿੱਤਾ ਹੈ। ਇਸ ਤੋਂ ਇਲਾਵਾ ਉਸ ਵਿਚ ਨਵਾਂ ‘ਕਾਲ ਟੂ ਐਕਸ਼ਨ’ ਬਟਨ ਜੋੜਿਆ ਹੈ। ਇਸ ਬਟਨ ਦੇ ਤਹਿਤ ਬਿਜ਼ਨੈੱਸਮੈਨ ਆਪਣੇ ਸੰਭਾਵਿਤ ਗਾਹਕਾਂ ਨਾਲ ਜੁੜਨ ਸਮੇਤ ਆਪਣੇ ਪ੍ਰੋਡੈਕਟਸ ਨੂੰ ਦੇਖਣ ਲਈ ਉਤਸ਼ਾਹਿਤ ਕਰ ਸਕਣਗੇ। ਫੇਸਬੁੱਕ ਕਾਰੋਬਾਰੀਆਂ ਦੇ ਫੇਸਬੁੱਕ ਪੇਜ ਦਾ ਗਾਹਕਾਂ ਦੇ ਪੇਜ ‘ਤੇ ਐਡ ਦੀ ਤਰ੍ਹਾਂ ਮੈਸੇਜ ਦੇਵੇਗੀ। ਗਾਹਕ ਆਪਣੇ ਪੇਜ ‘ਤੇ ਬਿਜ਼ਨੈੱਸ ਪੇਜ ਦੇ ਮੈਸੇਜ ਨੂੰ ਦੇਖ ਕੇ ਆਪਣੇ ਪੇਜ ਤੋਂ ਹੀ ਕੰਪਨੀ ਨੂੰ ਕਾਲ ਕਰ ਸਕਦੇ ਹਨ।

ਫੇਸਬੁੱਕ ਖਤਮ ਕਰ ਦੇਵੇਗੀ ਕਾਲ ਕਰਨ ਦਾ ਮੁਸੀਬਤ

ਫੇਸਬੁੱਕ ਦਾ ਮੰਨਣਾ ਹੈ ਕਿ ਕੰਪਨੀਆਂ ਨੂੰ ਆਪਣੇ ਪ੍ਰੋਡੈਕਟ ਦੇ ਬਾਰੇ ਦੱਸਣ ਜਾ ਵੇਚਣ ਬਾਰੇ ਫੋਨ ਕਾਲ ਕਰਨਾ ਲੋਕਾਂ ਨੂੰ ਪਸੰਦ ਨਹੀਂ ਆਉਂਦਾ। ਜ਼ਿਆਦਾਤਰ ਲੋਕ ਫੋਨ ਕਾਲ ਦੀ ਥਾਂ ਟੈਕਸਟ ਮੈਸੇਜ ਰਾਹੀਂ ਗੱਲ ਕਰਨਾ ਪਸੰਦ ਕਰਦੇ ਹਨ। ਇਸੇ ਕਾਰਨ ਫੇਸਬੁੱਕ ਮੈਸੇਜ ਟੂਲ ‘ਤੇ ਹੁਣ ‘ਕਲਿਕ ਟੂ ਮੈਸੇਜ’ ਦਾ ਆਪਸ਼ਨ ਦਿੱਤਾ ਜਾ ਰਿਹਾ ਹੈ। ਗਾਹਕ ਆਪਣੇ ਫੇਸਬੁੱਕ ਪੇਜ ‘ਤੇ ਮੌਜੂਦ ਕੰਪਨੀ ਦੇ ਮੈਸੇਜ ‘ਤੇ ਕਲਿਕ ਕਰਕੇ ਸਿੱਧਾ ਹੀ ਉਸ ਨਾਲ ਸੰਪਰਕ ਕਰਨ ਸਮੇਤ ਰਿਜ਼ਰਵੇਸ਼ਨ ਵੀ ਕਰ ਸਕਦੇ ਹਨ। ਹਾਲਾਂਕਿ ਅਜੇ ਇਹ ਆਪਸ਼ਨ ਟੈਸਟਿੰਗ ਮੋਡ ‘ਚ ਹੈ, ਪਰ ਛੇਤੀ ਹੀ ਜਾਰੀ ਕਰ ਦਿੱਤੀ ਜਾਵੇਗੀ।
About thatta

Comments are closed.

Scroll To Top
error: