Home / ਹੈਡਲਾਈਨਜ਼ ਪੰਜਾਬ / ਹੁਣ ਤੁਸੀਂ ਵੀ ਇਸ ਜਗ੍ਹਾ ‘ਤੇ ਕਰ ਸਕਦੇ ਹੋ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਦੇ ਖੁੱਲ੍ਹ ਕੇ ਦਰਸ਼ਨ

ਹੁਣ ਤੁਸੀਂ ਵੀ ਇਸ ਜਗ੍ਹਾ ‘ਤੇ ਕਰ ਸਕਦੇ ਹੋ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਦੇ ਖੁੱਲ੍ਹ ਕੇ ਦਰਸ਼ਨ

ਹੁਣ ਸ਼ਹੀਦ ਭਗਤ ਸਿੰਘ ਦੇ ਪਿਸੌਤਲ ਨਾਲ ਤੁਸੀਂ ਫੋਟੋ ਵੀ ਖਿਚਾ ਸਕੋਗੇ। ਹੁਸੈਨੀਵਾਲਾ ਸਥਿਤ ਬੀ. ਐੱਸ. ਐੱਫ. ਦੇ ਅਜਾਇਬ ਘਰ ‘ਚ ਆਉਣ ਵਾਲੇ ਲੋਕ ਹੁਣ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਨੂੰ ਨਜ਼ਦੀਕੀ ਨਾਲ ਦੇਖ ਸਕਣਗੇ ਅਤੇ ਇਸ ਨਾਲ ਫੋਟੋ ਵੀ ਖਿੱਚ ਸਕਣਗੇ ਕਿਉਂਕਿ ਬੀ. ਐੱਸ. ਐੱਫ. ਵੱਲੋਂ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਨੂੰ ਮੌਜੂਦਾ ਛੋਟੇ ਬਕਸੇ ਦੀ ਥਾਂ ਨਵੇਂ ਬਕਸੇ ਵਿੱਚ ਰੱਖਿਆ ਜਾਵੇਗਾ, ਤਾਂ ਕਿ ਲੋਕ ਇਸ ਦਾ ਖੁੱਲ੍ਹ ਕੇ ਦੀਦਾਰ ਕਰ ਸਕਣ।


ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਡਾਇਰੈਕਟਰ ਜਨਰਲ ਕੇ. ਕੇ. ਸ਼ਰਮਾ ਨੇ ਮੁਤਾਬਕ ਅਜਾਇਬ ਘਰ ‘ਚ ਸ਼ਹੀਦ ਭਗਤ ਸਿੰਘ ਦਾ ਪਿਸਤੌਲ ਇਸ ਤਰ੍ਹਾਂ ਨਾਲ ਰੱਖਿਆ ਜਾਵੇਗਾ ਕਿ ਇੱਥੇ ਆਉਣ ਵਾਲੇ ਲੋਕ ਇਸ ਨੂੰ ਨਜ਼ਦੀਕੀ ਨਾਲ ਦੇਖ ਸਕਣ ਅਤੇ ਇਸ ਨਾਲ ਸੈਲਫੀ ਵੀ ਖਿੱਚ ਸਕਣ।ਸ਼ਹੀਦ ਭਗਤ ਸਿੰਘ ਦਾ ਪਿਸਤੌਲ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ‘ਚ ਹੋਵੇਗਾ, ਤਾਂ ਕਿ ਕੋਈ ਇਸ ਨਾਲ ਛੇੜਛਾੜ ਨਾ ਕਰੇ।ਇਹ ਪਿਸਤੌਲ ਕੱਚ ਦੇ ਬਣੇ ਬਕਸੇ ‘ਚ ਰੱਖਿਆ ਜਾਵੇਗਾ, ਜੋ ਕਿ ਨਾ-ਟੁੱਟਣ ਯੋਗ ਹੋਵੇਗਾ।


ਮੌਜੂਦਾ ਸਮੇਂ ਇਹ ਪਿਸਤੌਲ ਕੱਚ ਅਤੇ ਐਲੂਮੀਨੀਅਮ ਦੀਆਂ ਗਰਿੱਲਾਂ ਨਾਲ ਬਣੇ ਬਕਸੇ ‘ਚ ਹੈ।ਇਤਿਹਾਸਕਾਰ, ਮੀਡੀਆ ਕਰਮੀ ਅਤੇ ਇੱਥੇ ਆਉਣ ਵਾਲੇ ਸੈਲਾਨੀਆਂ ਨੇ ਕਈ ਵਾਰ ਇਹ ਮੰਗ ਪ੍ਰਗਟ ਕੀਤੀ ਸੀ ਕਿ ਭਗਤ ਸਿੰਘ ਦੇ ਪਿਸਤੌਲ ਨੂੰ ਸਹੀ ਢੰਗ ਨਾਲ ਪ੍ਰਦਰਸ਼ਿਤ ਕੀਤਾ ਜਾਵੇ। ਜ਼ਿਕਰਯੋਗ ਹੈ ਇਹ ਉਹ ਪਿਸਤੌਲ ਹੈ ਜਿਸ ਨਾਲ ਸ਼ਹੀਦ ਭਗਤ ਸਿੰਘ ਨੇ 17 ਦਸੰਬਰ 1928 ਨੂੰ ਬ੍ਰਿਟਿਸ਼ ਪੁਲਸ ਅਫਸਰ ਜੇ. ਪੀ. ਸਾਂਡਰਸ ਨੂੰ ਗੋਲੀ ਮਾਰੀ ਸੀ।ਇਹ ਪਿਸਤੌਲ ਲਾਪਤਾ ਹੋਣ ਮਗਰੋਂ ਨਵੰਬਰ 2016 ‘ਚ ਇੰਦੌਰ ਦੇ ਅਜਾਇਬ ਘਰ ਤੋਂ ਬਰਾਮਦ ਹੋਇਆ ਸੀ।

About thatta

Comments are closed.

Scroll To Top
error: