ਹਲਵਾਈ ਦੀ ਦੁਕਾਨ ਵਿੱਚ ਚੋਰੀ

29

ਬੀਤੀ ਰਾਤ ਸ. ਕਸ਼ਮੀਰ ਸਿੰਘ ਹਲਵਾਈ ਦੀ ਬਜ਼ਾਰ ਵਿੱਚ ਸਥਿੱਤ ਫਾਸਟ ਫੂਡ ਦੀ ਦੁਕਾਨ ਵਿੱਚ ਚੋਰੀ ਹੋ ਗਈ। ਸ. ਕਸ਼ਮੀਰ ਸਿੰਘ ਹਲਵਾਈ ਅਨੁਸਾਰ ਕੁੱਝ ਅਣ-ਪਛਾਤੇ ਵਿਅਕਤੀ ਗੱਡੀ ਵਿੱਚ ਆਏ ਤੇ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਵਿੱਚੋਂ ਇੱਕ ਭਰਿਆ ਗੈਸ ਸਲੰਡਰ ਅਤੇ ਕੁੱਝ ਨਕਦੀ ਲੈ ਗਏ। ਘਟਨਾ ਦੀ ਜਾਣਕਾਰੀ ਸਬੰਧਤ ਪੁਲਿਸ ਥਾਣੇ ਵਿੱਚ ਕਰ ਦਿੱਤੀ ਗਈ ਹੈ। ਖਬਰ ਲਿਖੇ ਜਾਣ ਤੱਕ ਪੁਲਿਸ ਦੋਸ਼ੀਆਂ ਦੀ ਪੜਤਾਲ ਕਰ ਰਹੀ ਹੈ।