Home / ਹੈਡਲਾਈਨਜ਼ ਪੰਜਾਬ / ਹਰਿਮੰਦਰ ਸਾਹਿਬ ‘ਚ ਹੋਏਗੀ ਹਰਿਆਲੀ, ਗਰੀਨ ਬੈਲਟ ਦਾ ਪ੍ਰਸਾਤਵ ਮਨਜ਼ੂਰ

ਹਰਿਮੰਦਰ ਸਾਹਿਬ ‘ਚ ਹੋਏਗੀ ਹਰਿਆਲੀ, ਗਰੀਨ ਬੈਲਟ ਦਾ ਪ੍ਰਸਾਤਵ ਮਨਜ਼ੂਰ

ਹਰਿਮੰਦਰ ਸਾਹਿਬ ਵਿੱਚ ਹਰੀ ਪੱਟੀ ਦੇ ਪ੍ਰਸਤਾਵ ਨੂੰ ਹਕੀਕਤ ਵਿੱਚ ਬਦਲਿਆ ਜਾ ਰਿਹਾ ਹੈ। ਇਸ ਥਾਂ ਨੂੰ ਇਸ ਤਰ੍ਹਾਂ ਵਿਕਸਿਤ ਕੀਤਾ ਜਾਵੇਗਾ ਜਿੱਥੇ ਸ਼ਰਧਾਲੂ ਬੈਠ ਤੇ ਆਰਾਮ ਕਰ ਸਕਦੇ ਹਨ। ਇਸ ਗਰੀਨ ਬੈਲਟ ਦਾ ਪ੍ਰਸਾਤਵ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਾਲੀ ਕਾਰਜਕਾਰੀ ਕਮੇਟੀ ਨੇ ਦਿੱਤਾ। ਇਸ ਦਾ ਸਾਰਾ ਕੰਮ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਨੂੰ ਸੌਂਪਿਆ ਗਿਆ ਹੈ।

ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਜੀ ਲੰਗਰ ਹਾਲ ਤੇ ਗੁਰਦੁਆਰਾ ਮੰਜੀ ਸਾਹਿਬ ਦੇ ਵਿਚਕਾਰਲੀ ਥਾਂ ਨੂੰ ਹਰੀ ਪੱਟੀ ਲਈ ਤੈਅ ਕੀਤਾ ਗਿਆ ਹੈ। ਇੱਥੇ ਦੋ ਪਾਰਕਾਂ ਬਣਾਈਆਂ ਜਾਣਗੀਆਂ ਜਿੱਥੇ ਮੌਸਮੀ ਫੁੱਲ ਤੇ ਹਰਬਲ ਬੂਟੇ ਲਾਏ ਜਾਣਗੇ। ਇਸ ਕੰਮ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਗ਼ਬਾਨੀ ਤੇ ਫਲੋਰੀਕਲਚਰ ਮਾਹਿਰ ਡਾ. ਜਸਵਿੰਦਰ ਸਿੰਘ ਬਿਲਗਾ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਹਰੀ ਪੱਟੀ ਵਿੱਚ ਹਰਬਲ ਬੂਟਿਆਂ ਦੀਆਂ ਕਿਸਮਾਂ ਦੇ ਅਜਿਹੇ ਪੌਦੇ ਲਾਏ ਜਾਣਗੇ ਜੋ ਜਲਦੀ ਵਧ ਸਕਣ ਤੇ ਘੱਟ ਸਮੇਂ ਵਿੱਚ ਫੁੱਲ ਤੇ ਬੀਜ ਦੇ ਸਕਣ। ਅਹਿਮਦਾਬਾਦ ਆਧਾਰਿਤ ਲੈਂਡਸਕੇਪਿੰਗ ਕੰਪਨੀ ਦੇ ਮਾਹਿਰਾਂ ਨੇ ਹਰਿਮੰਦਰ ਸਾਹਿਬ ਦੌਰਾ ਕੀਤਾ ਤੇ ਇਲਾਕੇ ਦੀ ਜਾਂਚ ਕਰਨ ਪਿੱਛੋਂ ਮਹਿਰਾਂ ਨੇ ਹਰੀ ਪੱਟੀ ਦੇ ਪ੍ਰੋਜੈਕਟ ਲਈ ਕੁਝ ਬੂਟੇ ਵੀ ਜਮ੍ਹਾ ਕਰਾਏ ਹਨ।

ਸ਼੍ਰੋਮਣੀ ਕਮੇਟੀ ਦੇ ਚਾਫ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ, ਡਾ. ਬਿਲਗਾ ਤੇ ਅਵਤਾਰ ਸਿੰਘ ਸਾਂਪਲਾ ਨੂੰ ਇਸ ਦਾ ਖਾਕਾ ਵੀ ਦਿਖਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਨੇ ਕਿਹਾ ਕਿ ਪਾਰਕਾਂ ਦੇ ਡਿਜ਼ਈਨ ਲਈ ਕੁਝ ਨਮੂਨੇ ਵੀ ਚੁਣੇ ਗਏ ਹਨ ਜੋ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦਿਖਾਏ ਜਾਣਗੇ। ਅੰਤਿਮ ਫ਼ੈਸਲਾ ਕਾਰਜਕਾਰੀ ਕਮੇਟੀ ਵੱਲੋਂ ਕੀਤਾ ਜਾਵੇਗਾ।

About thatta

Comments are closed.

Scroll To Top
error: