Home / ਉੱਭਰਦੀਆਂ ਕਲਮਾਂ / ਬਿੰਦਰ ਕੋਲੀਆਂਵਾਲ ਵਾਲਾ / ਹਉਕੇ ਲੈ-ਲੈ ਵਿਰਸਾ ਰੋਦਾਂ ਅੱਜ ਦੇਦਾਂ ਫਿਰੇ ਦੁਹਾਈ-ਬਿੰਦਰ ਕੋਲੀਆਂਵਾਲ ਵਾਲਾ

ਹਉਕੇ ਲੈ-ਲੈ ਵਿਰਸਾ ਰੋਦਾਂ ਅੱਜ ਦੇਦਾਂ ਫਿਰੇ ਦੁਹਾਈ-ਬਿੰਦਰ ਕੋਲੀਆਂਵਾਲ ਵਾਲਾ

1

ਹਉਕੇ ਲੈ-ਲੈ ਵਿਰਸਾ ਰੋਦਾਂ ਅੱਜ ਦੇਦਾਂ ਫਿਰੇ ਦੁਹਾਈ,
ਆਖੇ ਸਾਂਭ ਲਓ ਮੈਨੂੰ ਤੁਸੀਂ ਕਿਉਂ ਜਾਂਦੇ ਦਿਲਾਂ ਚੋਂ ਭੁਲਾਈ।
ਹਉਕੇ ਲੈ-ਲੈ ਵਿਰਸਾ ਰੋਦਾਂ ਅੱਜ ਦੇਦਾਂ ਫਿਰੇ ਦੁਹਾਈ।
—————————–
ਵਿੱਚ ਬਜ਼ਾਰਾਂ ਮੈਨੂੰ ਟੰਗਿਆ ਬੇਕਦਰੇ ਹੱਥਾਂ ਨਾਲ ਨਿੱਤ ਜਾਵਾਂ ਡੰਗਿਆ,
ਵੇਖ ਕੇ ਮੈਨੂੰ ਮੂੰਹ ਫੇਰਨ ਜਿਵੇਂ ਕਿਤੇ ਮੈਨੂੰ ਕੋਹੜ ਏ ਲੱਗਿਆ।
ਸਾਂਭ ਕੇ ਰੱਖ ਲੈ ਭਾਈ ਸਾਨੂੰ ਫਿਰ ਦੇਵੇ ਨਾ ਕਿਤੇ ਦਿਖਾਈ,
ਹਉਕੇ ਲੈ-ਲੈ ਵਿਰਸਾ ਰੋਦਾਂ ਅੱਜ ਦੇਦਾਂ ਫਿਰੇ ਦੁਹਾਈ।
————————————
ਫੈਸ਼ਨ ਤੇ ਕਿਉਂ ਡੁੱਲਦੀ ਦੁਨੀਆ ਅਸਲ ਜ਼ਿੰਦਗੀ ਕਿਉਂ ਭੁੱਲਦੀ ਦੁਨੀਆ,
ਕੁੜੀਆਂ ਵੀ ਨਾ ਘੱਟ ਕਹਾਵਣ ਸਿਰ ਉੱਤੇ ਨਾ ਚੁੰਨੀ ਪਾਵਣ।
ਚੁੰਨੀ ਦਾ ਬਸ ਨਾ ਰਹਿ ਗਿਆ ਹੁੰਦੀ ਲੱਕ ਦੁਆਲੇ ਹੀ ਘੁਮਾਈ,
ਹਉਕੇ ਲੈ-ਲੈ ਵਿਰਸਾ ਰੋਦਾਂ ਅੱਜ ਦੇਦਾਂ ਫਿਰੇ ਦੁਹਾਈ।
————————————-
ਜੇ ਇੰਝ ਤੁਸੀਂ ਵਿਰਸਾ ਭੁੱਲਦੇ ਰਹੇ ਨਸ਼ਿਆ ਵਿੱਚ ਰੁੱਲਦੇ ਰਹੇ,
ਇੱਕ ਦਿਨ ਐਸਾ ਆਉਣਾ ਸਰਦਾਰ ਜੀ ਕਿਸੇ ਨਾ ਆਖ ਬਲਾਉਣਾ।
ਪੂਰਬ ਪੱਛਮ ਦਾ ਫ਼ਰਕ ਫਿਰ ਬਿੰਦਰ ਕਿਸੇ ਨੂੰ ਦੇਣਾ ਨਾ ਦਿਖਾਈ,
ਹਉਕੇ ਲੈ-ਲੈ ਵਿਰਸਾ ਰੋਦਾਂ ਅੱਜ ਦੇਦਾਂ ਫਿਰੇ ਦੁਹਾਈ,
ਹਉਕੇ ਲੈ-ਲੈ ਵਿਰਸਾ ਰੋਦਾਂ ਅੱਜ ਦੇਦਾਂ ਫਿਰੇ ਦੁਹਾਈ।
ਬਿੰਦਰ ਕੋਲੀਆਂਵਾਲ ਵਾਲਾ

About thatta

One comment

  1. Bahut hi Sohna Likhia hai ji……. 🙂

Scroll To Top
error: