ਸ. ਸਰਵਣ ਸਿੰਘ ਚੰਦੀ ਨੂੰ ਸਰਵਸੰਮਤੀ ਨਾਲ ਪ੍ਰੋਗਰੈਸਿਵ ਬੀ-ਕੀਪਿੰਗ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ *

8

koiਸ਼ਹਿਦ ਮੱਖੀ ਪਾਲਕਾਂ ਦੀ ਸਿਰਮੌਰ ਸੰਸਥਾ ਪ੍ਰੋਗਰੈਸਿਵ ਬੀ ਕੀਪਰਜ਼ ਅੇਸੋਸੀਏਸ਼ਨ ਰਜਿ. ਦਾ ਜਨਰਲ ਇਜਲਾਸ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਦੇ ਕੈਰੋਂ ਕਿਸਾਨ ਘਰ ਵਿਖੇ ਹੋਇਆ ਜਿਸ ਵਿੱਚ ਸ਼ਹਿਦ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਅਤੇ ਸਟੇਟ ਅਵਾਰਡੀ ਕਿਸਾਨ ਸਰਵਣ ਸਿੰਘ ਚੰਦੀ ਨੂੰ ਪੰਜਾਬ ਐਸੋਸੀਏਸ਼ਨ ਦਾ ਪ੍ਰਧਾਨ ਸਰਵਸੰਮਤੀ ਨਾਲ ਬਣਾਇਆ ਗਿਆ। ਸਮਾਗਮ ਵਿੱਚ ਚੰਦੀ ਦੀਆਂ ਇਸ ਖੇਤਰ ਵਿੱਚ ਕੀਤੀਆ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਤੇ ਸੰਸਥਾ ਦੇ ਬਾਕੀ ਮੈਂਬਰਾਂ ਵਿੱਚ ਸ਼ਮਸ਼ੇਰ ਸਿੰਘ ਸੰਗਰੂਰ, ਬੀਬੀ ਗੁਰਦੇਵ ਕੌਰ, ਸਕੱਤਰ ਜਸਵੰਤ ਸਿੰਘ ਟਿਵਾਣਾ ਨੂੰ ਖਜਾਨਚੀ ਥਾਪਿਆ ਗਿਆ। ਇਸ ਮੌਕੇ ਸ. ਸਰਵਣ ਸਿੰਘ ਚੰਦੀ ਨੇ ਗੱਲ ਕਰਦਿਆ ਆਖਿਆ ਕਿ ਸ਼ਹਿਦ ਮੱਖੀ ਪੱਲਕਾਂ ਨੇ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਹੈ ਉਸ ਨੂੰ ਉਹ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਅਤੇ ਬਾਕੀ ਮਹਿਕਮਿਆਂ ਅਤੇ ਸ਼ਹਿਦ ਮੱਖੀ ਪਾਲਕਾਂ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸ਼ਹਿਦ ਮੱਖੀ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣਗੇ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਨੂੰ ਮੱਖੀ ਪਾਲਕਾਂ ਤੱਕ ਲੈ ਕੇ ਆਉਣਗੇ। ਨਾਲ ਹੀ ਸ਼ਹਿਦ ਮੱਖੀ ਪਾਲਕਾਂ ਦੇ ਚੰਗੇਰੇ ਭਵਿੱਖ ਲਈ ਯਤਨ ਕਰਨਗੇ ਅਤੇ ਐਸੋਸੀਏਸ਼ਨ ਦੇ ਜਿਲ੍ਹਾ ਪੱਧਰ ਤੇ ਯੂਨਿਟ ਸਥਾਪਤ ਕੀਤੇ ਜਾਣਗੇ।