ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੇ ਸਕੂਲ ਭਲਾਈ ਫੰਡ ਲਈ 50,000 ਰੁਪਏ ਦਾ ਯੋਗਦਾਨ ਪਾਇਆ।

6

ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਠੱਟਾ ਵਾਲਿਆਂ ਨੇ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੇ ਵਰਾਂਡੇ ਦੀ ਉਸਾਰੀ ਲਈ ਸਕੂਲ ਭਲਾਈ ਫੰਡ ਅਧੀਨ 50,000 ਰੁਪਏ ਦਾ ਯੋਗਦਾਨ ਪਾਇਆ ਹੈ। ਸਕੂਲ ਦੇ ਇੰਚਾਰਜ਼ ਸ. ਹਰਜੀਤ ਸਿੰਘ ਨੇ ਗੱਲ ਕਰਦਿਆਂ ਆਖਿਆ ਕਿ ਬਾਬਾ ਜੀ ਨੇ ਸਕੂਲ ਦੇ ਵਰਾਂਡੇ ਦੀ ਉਸਾਰੀ ਦਾ ਪੂਰਾ ਜ਼ਿੰਮਾ ਉਠਾਇਆ ਹੈ। ਇਸ ਸਮੁੱਚੇ ਕਾਰਜ ਦੀ ਅਰੰਭਤਾ ਲਈ ਇਹ ਰਾਸ਼ੀ ਅਦਾ ਕੀਤੀ ਹੈ। ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਜੀ, ਗੁਰੂ ਨਾਨਕ ਸੇਵਕ ਜੱਥੇ ਦੇ ਮੈਂਬਰ ਸ. ਬਲਬੀਰ ਸਿੰਘ ਬਜਾਜ, ਸ. ਸੂਬਾ ਸਿੰਘ, ਸ. ਕਰਮਜੀਤ ਸਿੰਘ ਮੈਂਬਰ ਪੰਚਾਇਤ, ਸਕੂਲ ਇੰਚਾਰਜ਼ ਸ. ਹਰਜੀਤ ਸਿੰਘ, ਮਾਸਟਰ ਬਲਬੀਰ ਸਿੰਘ, ਮਾਸਟਰ ਜੋਗਿੰਦਰ ਸਿੰਘ, ਮਾਸਟਰ ਜਗਤਾਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ