Home / ਤਾਜ਼ਾ ਖਬਰਾਂ / ਦੰਦੂਪੁਰ / ਸੰਤ ਬਾਬਾ ਖੜਕ ਸਿੰਘ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਉਨ੍ਹਾਂ ਦੇ ਜਨਮ ਸਥਾਨ ਪਿੰਡ ਦੰਦੂਪੁਰ ਵਿਖੇ ਛੇ ਰੋਜ਼ਾ ਜੋੜ ਮੇਲਾ ਕਰਵਾਇਆ ਗਿਆ।

ਸੰਤ ਬਾਬਾ ਖੜਕ ਸਿੰਘ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਉਨ੍ਹਾਂ ਦੇ ਜਨਮ ਸਥਾਨ ਪਿੰਡ ਦੰਦੂਪੁਰ ਵਿਖੇ ਛੇ ਰੋਜ਼ਾ ਜੋੜ ਮੇਲਾ ਕਰਵਾਇਆ ਗਿਆ।

d103647566ਸੰਤ ਬਾਬਾ ਖੜਕ ਸਿੰਘ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਉਨ੍ਹਾਂ ਦੇ ਜਨਮ ਸਥਾਨ ਪਿੰਡ ਦੰਦੂਪੁਰ ਵਿਖੇ ਨਗਰ ਨਿਵਾਸੀਆਂ, ਗਰਾਮ ਪੰਚਾਇਤ, ਐਨ.ਆਰ.ਆਈ. ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਛੇ ਰੋਜ਼ਾ ਜੋੜ ਮੇਲਾ ਕਰਵਾਇਆ ਗਿਆ। ਇਸ ਮੌਕੇ 31 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਗੁਰਮਤਿ ਦੀਵਾਨ ਸਜਾਏ ਗਏ, ਜਿਸ ਦੌਰਾਨ ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਤੇ ਗੁਰਦੁਆਰਾ ਦਮਦਮਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਕੀਰਤਨ ਕੀਤਾ। ਇਸ ਮੌਕੇ ਭਾਈ ਅਵਤਾਰ ਸਿੰਘ ਦੂਲੋਵਾਲ ਦੇ ਕਵੀਸ਼ਰੀ ਜਥੇ ਤੇ ਨਿਰਮਲ ਸਿੰਘ ਨੂਰ ਦੇ ਜਥੇ ਨੇ ਬੀਰ ਰਸ ਨਾਲ ਸੰਗਤ ਨੂੰ ਜੋੜਿਆ। ਇਸ ਮੌਕੇ ਡਾ: ਉਪਿੰਦਰਜੀਤ ਕੌਰ ਸਾਬਕਾ ਖ਼ਜ਼ਾਨਾ ਮੰਤਰੀ ਪੰਜਾਬ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਇਸ ਮੌਕੇ ਕਬੱਡੀ ਟੂਰਨਾਮੈਂਟ ਦੌਰਾਨ ਓਪਨ ਟੀਮਾਂ ਵਿਚ ਡਡਵਿੰਡੀ ਨੇ ਲੱਖਣ ਕੇ ਪੱਡੇ ਤੇ ਟਿੱਬਾ ਨੇ ਜੋਗੇਵਾਲ ਦੀ ਟੀਮ ਨੂੰ ਹਰਾਇਆ। ਫਾਈਨਲ ਓਪਨ ਦੇ ਮੈਚ ਵਿਚ ਡਡਵਿੰਡੀ ਨੇ ਫਸਵੇਂ ਮੁਕਾਬਲੇ ਦੌਰਾਨ ਟਿੱਬੇ ਦੀ ਟੀਮ ਨੂੰ ਮਾਤ ਦਿੱਤੀ। ਇਸ ਮੌਕੇ ਲੜਕੀਆਂ ਦੀ ਕਬੱਡੀ ਦਾ ਸ਼ੋ ਮੈਚ ਵੀ ਕਰਵਾਇਆ ਗਿਆ। ਨਿਹੰਗ ਸਿੰਘ ਸੁਰਸਿੰਗ ਵਾਲਿਆਂ ਦੇ ਜਥੇ ਵੱਲੋਂ ਘੋੜ ਦੌੜ ਕਰਵਾਈ ਗਈ। ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਦਮਦਮਾ ਸਾਹਿਬ ਵਾਲੇ, ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਬਾਬਾ ਲੀਡਰ ਸਿੰਘ ਗੁਰਸਰ ਸਿੰਘ ਵਾਲੇ, ਬਾਬਾ ਨਿਰਮਲ ਦਾਸ ਬੂੜੇਵਾਲ ਵਾਲੇ, ਸੰਤ ਗੁਰਜਾਪਪਾਲ ਸਿੰਘ ਅੰਮਿ੍ਤਸਰ ਵਾਲੇ, ਸੰਤ ਦਇਆ ਸਿੰਘ ਸੁਰਸਿੰਘ ਵਾਲੇ ਤੋਂ ਇਲਾਵਾ ਸ: ਕੁਲਦੀਪ ਸਿੰਘ ਚੰਦੀ ਐਸ.ਡੀ.ਐਮ. ਸੁਲਤਾਨਪੁਰ ਲੋਧੀ, ਤਰਸੇਮ ਸਿੰਘ ਸਹੋਤਾ ਤਹਿਸੀਲਦਾਰ ਖਡੂਰ ਸਾਹਿਬ, ਮਾਸਟਰ ਗੁਰਦੇਵ ਸਿੰਘ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸ: ਸੁਖਵਿੰਦਰ ਸਿੰਘ ਧੰਜੂ, ਮਾਸਟਰ ਗੁਰਦੀਪ ਸਿੰਘ ਗਿੱਲ ਮੈਂਬਰ ਬਲਾਕ ਸੰਮਤੀ ਸੁਲਤਾਨਪੁਰ ਲੋਧੀ, ਡੀ.ਐਸ.ਪੀ. ਸੁਰਿੰਦਰ ਸਿੰਘ ਨਡਾਲਾ, ਸਰਪੰਚ ਦਰਸ਼ਨ ਸਿੰਘ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ, ਬਾਬਾ ਖੜਗ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ, ਬਲਬੀਰ ਸਿੰਘ ਏ.ਐਸ.ਆਈ., ਮਲਕੀਤ ਸਿੰਘ ਏ.ਐਸ.ਆਈ., ਜਗੀਰ ਸਿੰਘ, ਪ੍ਰਗਟ ਸਿੰਘ ਯੂ.ਐਸ.ਏ., ਬਖਸ਼ੀਸ਼ ਸਿੰਘ ਯੂ.ਕੇ., ਸੰਤੋਖ ਸਿੰਘ, ਅਮਰਜੀਤ ਸਿੰਘ, ਕਸ਼ਮੀਰ ਸਿੰਘ ਬਿੱਟੂ, ਜਥੇਦਾਰ ਕਸ਼ਮੀਰ ਸਿੰਘ ਫੌਜੀ, ਬਨਾਰਸੀ ਸਿੰਘ ਪੜ੍ਹਾਈ, ਗੁਰਭਿੰਦਰ ਸਿੰਘ, ਜਸਪ੍ਰੀਤ ਸਿੰਘ, ਸਰਬਜੀਤ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਸਨ। (source Ajit)

About thatta

Comments are closed.

Scroll To Top
error: