ਸੜ੍ਹਕ ਹਾਦਸੇ ਵਿੱਚ ਪਿਓ ਧੀ ਦੀ ਮੌਤ *

12

phਅੱਜ ਤਕੜਸਾਰ 6:30 ਵਜੇ ਦੇ ਕਰੀਬ ਸੜਕ ਨੂੰ ਮੁੰਡੀ ਮੋੜ ਨਜ਼ਦੀਕ ਹੌਲਨਾਕ ਸੜਕ ਹਾਦਸੇ ‘ਚ ਪਿਓ ਅਤੇ ਧੀ ਦੀ ਮੌਕੇ ਤੇ ਮੌਤ ਹੋ ਗਈ। ਮੌਕੇ ਤੇ ਜਾਣਕਾਰੀ ਮੁਤਾਬਕ ਮਾਸਟਰ ਪੂਰਨ ਸਿੰਘ ਪਿੰਡ ਭੁੱਚਰ ਜ਼ਿਲ੍ਹਾ ਤਰਨਤਾਰਨ ਆਪਣੀ ਲੜਕੀ ਸੁਮਨਪ੍ਰੀਤ ਜੋ ਕਿ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵਿੱਚ ਬੀ. ਐਸ. ਸੀ.ਨਰਸਿੰਗ ਦਾ ਕੋਰਸ ਕਰ ਰਹੀ ਸੀ ਨੂੰ ਕਪੂਰਥਲੇ ਤੋਂ ਬੱਸ ਸਟੈਂਡ ਚੜਾਉਣ ਉਪਰੰਤ ਮਾਸਟਰ ਪੂਰਨ ਸਿੰਘ ਆਪਣੇ ਕਪੂਰਥਲਾ ਨੇੜੇ ਸਕੂਲ ਬਲੇਰ ਖਾਂ ਡਿਊਟੀ ਤੇ ਹਾਜ਼ਰ ਹੋਣਾ ਸੀ। ਜਾਣਕਾਰੀ ਮੁਤਾਬਿਕ ਕਪੂਰਥਲਾ ਤੋਂ ਆ ਰਹੀ ਤੇਜ਼ ਰਫਤਾਰ ਪੈਪਸੂ ਰੋਡਵੇਜ਼ ਦੀ ਬੱਸ ਨੰਬਰ ਪੀ.ਬੀ-11 ਐਨ 9535 ਨੇ ਪੂਰਨ ਸਿੰਘ ਦੇ ਮੋਟਰਸਾਈਕਲ ਹੀਰੋ ਹਾਂਡਾ ਸੀ. ਡੀ. ਡੀਲੈਕਸ ਨੰਬਰ ਪੀ.ਬੀ.ਓ-2 ਏ ਐਸ 6785 ਨੂੰ ਆਪਣੀ ਚਪੇਟ ‘ਚ ਲੈ ਲਿਆ। ਬੱਸ ਹੇਠਾਂ ਆਉਣ ਕਰਕੇ ਦੋਹਾਂ ਪਿਉ-ਧੀ ਦੀ ਮੌਕੇ ‘ਤੇ ਮੌਤ ਹੋ ਗਈ। ਸ਼ਿਵਕੰਵਲ ਸਿੰਘ ਐਸ. ਐਚ. ਓ. ਤਲਵੰਡੀ ਚੌਧਰੀਆਂ ਆਪਣੀ ਫੋਰਸ ਨਾਲ ਮੌਕੇ ਤੇ ਪਹੁੰਚੇ ਅਤੇ ਮ੍ਰਿਤਕ ਦੇਹਾਂ ਨੂੰ ਜੇ. ਸੀ. ਬੀ. ਦੀ ਮਦਦ ਨਾਲ ਬੱਸ ਥੱਲਿਓ ਕੱਢਿਆ ਗਿਆ। ਮੌਕੇ ‘ਤੇ ਮਨਦੀਪ ਸਿੰਘ ਡੀ.ਐਸ.ਪੀ ਮਨਦੀਪ ਸਿੰਘ ਸੁਲਤਾਨਪੁਰ ਲੋਧੀ ਵੀ ਪਹੁੰਚ ਗਏ। ਮ੍ਰਿਤਕ ਦੇਹਾਂ ਨੂੰ ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ। ਬੱਸ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।