ਸ੍ਰੀ ਬੀ.ਐਲ.ਭਾਰਦਵਾਜ ਵੱਲੋਂ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੇ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ

10

ਮਿਤੀ 03.12.2012 ਦਿਨ ਸੋਮਵਾਰ ਨੂੰ ਸ੍ਰੀ ਬੀ.ਐਲ. ਭਾਰਦਵਾਜ, ਰਿਟਾਇਰਡ ਮਿਊਂਸੀਪਲ ਇੰਜੀਨੀਅਰ, ਵਾਸੀ ਕੈਰੋਲ ਬਾਗ ਕਪੂਰਥਲਾ ਵੱਲੋਂ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ 45 ਕੋਟੀਆਂ ਵੰਡੀਆਂ ਗਈਆਂ। ਸਕੂਲ ਦੇ ਇੰਚਾਰਜ ਸ. ਹਰਜੀਤ ਸਿੰਘ ਅਤੇ ਸਮੂਹ ਸਟਾਫ ਨੇ ਸ੍ਰੀ ਬੀ.ਐਲ.ਭਾਰਦਵਾਜ ਅਤੇ ਉਹਨਾਂ ਦੀ ਧਰਮ ਸੁਪਤਨੀ ਦਾ ਧੰਨਵਾਦ ਕੀਤਾ ਅਤੇ ਸਮੂਹ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਆ। ਸਮਾਗਮ ਦੀਆਂ ਤਸਵੀਰਾਂ ਵੈਬਸਾਈਟ ਦੇ ਸਿੱਖਿਆ ਸੰਸਥਾਵਾਂ ਅਧੀਨ ਸਰਕਾਰੀ ਹਾਈ ਸਕੂਲ ਠੱਟਾ ਪੰਨੇ ਵਿੱਚ ਦੇਖੀਆਂ ਜਾ ਸਕਦੀਆਂ ਹਨ।