Home / ਹੈਡਲਾਈਨਜ਼ ਪੰਜਾਬ / ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿੱਤਰੇ ਗੁਰਜੰਟ ਸਿੰਘ ਦੇ ਹੱਕ ‘ਚ…

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿੱਤਰੇ ਗੁਰਜੰਟ ਸਿੰਘ ਦੇ ਹੱਕ ‘ਚ…

ਆਰ.ਐੱਸ.ਐੱਸ. ਆਗੂ ਅਤੇ ਹਿੰਦੂ ਨੇਤਾ ਰਵਿੰਦਰ ਗੋਸਾਈਂ ਦਾ 17 ਅਕਤੂਬਰ 2017 ਵਿੱਚ ਮੋਟਰਸਾਇਕਲ ਸਵਾਰਾਂ ਵੱਲੋਂ ਓਹਨਾਂ ਦੇ ਹੀ ਘਰ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ। ਜਾਂਚ ਵਿੱਚ ਪਤਾ ਚਲਿਆ ਸੀ ਕਿ ਰਵਿੰਦਰ ਗੋਸਾਈਂ ਦੀ ਹੱਤਿਆ ਖਾਲਿਸਤਾਨ ਲਿਬਰੇਸ਼ਨ ਫੋਰਸ ਦੀ ਸੀਨੀਅਰ ਲੀਡਰਸ਼ਿਪ ਦੁਆਰਾ ਘੜੀ ਗਈ ਅੰਤਰਰਾਸ਼ਟਰੀ ਸਾਜ਼ਿਸ਼ ਦਾ ਹਿੱਸਾ ਸੀ। ਜਨਵਰੀ, 2016 ਅਤੇ ਅਕਤੂਬਰ 2017 ਦੇ ਵਿਚਕਾਰ ਪੰਜਾਬ ‘ਚ ਅੱਠ ਟਾਰਗੇਟ ਕਿਲਿੰਗ ਦੇ ਮਾਮਲੇ ਸਾਹਮਣੇ ਆਏ ਸਨ। ਸਾਰੇ ਵਿਅਕਤੀ ਵਿਸ਼ੇਸ਼ ਨਿਸ਼ਚਿਤ ਕਮਿਊਨਿਟੀਆਂ ਅਤੇ ਸੰਗਠਨਾਂ ਨਾਲ ਸੰਬੰਧਿਤ ਸਨ। ਇਸ ਮਾਮਲੇ ਸਬੰਧੀ ਨੈਸ਼ਨਲ ਜਾਂਚ ਏਜੰਸੀ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ

 

ਜਿਸ ਵਿੱਚ 15 ਲੋਕਾਂ ਦੇ ਨਾਮ ਦਿੱਤੇ ਗਏ ਸਨ। ਚਾਰਜਸ਼ੀਟ ਅਨੁਸਾਰ ਆਰ.ਐੱਸ.ਐੱਸ. ਆਗੂ ਰਵਿੰਦਰ ਗੋਸਾਈਂ ਦੀ ਹੱਤਿਆ ਹਰਦੀਪ ਸਿੰਘ (ਸ਼ੇਰਾ) ਤੇ ਰਮਨਦੀਪ ਸਿੰਘ (ਕੈਨੇਡਾ) ਨੇ ਕੀਤੀ ਸੀ। ਚਾਰਜਸ਼ੀਟ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਇਹਨਾਂ ਨੂੰ ਇਹ ਕਤਲ ਕਰਨ ਲਈ ਕਿਸ ਨੇ ਤੇ ਕਿਵੇਂ ਉਕਸਾਇਆ। ਚਾਰਜਸ਼ੀਟ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਚਾਰ ਐਲਾਨੇ ਮੁਲਜ਼ਮਾਂ ਹਰਮੀਤ ਸਿੰਘ ਉਰਫ਼ ਪੀ.ਐਚ.ਡੀ, ਗੁਰਜੰਟ ਸਿੰਘ (ਆਸਟ੍ਰੇਲੀਆ), ਗੁਰਸ਼ਰਨਬੀਰ (ਯੂਕੇ) ਤੇ ਗੁਰਜਿੰਦਰ ਸ਼ਾਸਤਰੀ (ਇਟਲੀ) ਨੇ ਇਨ੍ਹਾਂ ਦੋਵਾਂ ਹਮਲਾਵਰਾਂ ਦੀ ਚੋਣ ਕੀਤੀ ਸੀ ਤੇ ਇਨ੍ਹਾਂ ਨੂੰ ਸਿਖਲਾਈ ਵੀ ਦਿੱਤੀ ਸੀ। ਇਸ ਮਾਮਲੇ ‘ਤੇ ਹੁਣ ਸ੍ਰੀ ਅਕਾਲਤ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣਾ ਪ੍ਰਤੀਕ੍ਰਮ ਦਿੱਤਾ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਪੰਜਾਬ ‘ਚ ਹੋਏ ਟਾਰਗਿਟ ਕਿਲਿੰਗ ਮਾਮਲਿਆਂ ਵਿਚ ਪੁਲਿਸ ਵਿਭਾਗ ਨੂੰ ਲੋੜੀਂਦੇ ਗੁਰਜੰਟ ਸਿੰਘ ਦੇ ਹੱਕ ਵਿਚ ਨਿੱਤਰ ਆਏ ਹਨ। ਸ਼ਨੀਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਨੈਸ਼ਨਲ ਜਾਂਚ ਏਜੰਸੀ ਵਿਦੇਸ਼ਾਂ ਵਿਚ ਗਏ ਸਿੱਖ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ, ਜਿਸ ਕਰਕੇ ਸਿੱਖ ਸੰਗਤਾਂ ਵਿਚ ਭਾਰੀ ਰੋਸ ਹੈ।ਪੰਜਾਬ ਪੁਲਿਸ ਵੱਲੋਂ ਭਾਈ ਗੁਰਜੰਟ ਸਿੰਘ ਵਾਸੀ ਬਹਿਲੋਲਪੁਰ ਜ਼ਿਲਾ ਲੁਧਿਆਣਾ ਹਾਲ ਵਾਸੀ ਆਸਟ੍ਰੇਲੀਆ ਜੋ ਟੈਕਸੀ ਚਲਾ ਕੇ ਆਪਣੇ ਪਰਿਵਾਰ ਦਾ ਢਿੱਡ ਭਰ ਰਿਹਾ ਹੈ, ਨੂੰ ਪੁਲਿਸ ਮਹਿਕਮਾ ਤੇ ਐੱਨ.ਆਈ.ਏ. ਨੇ ਝੂਠੇ ਕੇਸਾਂ ਵਿਚ ਫਸਾਇਆ ਹੈ।

ਗਿਆਨੀ ਗੁਰਬਚਨ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਇਸ ਕੇਸ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾ ਕੇ ਗੁਰਜੰਟ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। ਜਥੇਦਾਰ ਨੇ ਕਿਹਾ ਕਿ ਗੁਰਜੰਟ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ, ਇਸੇ ਤਰ੍ਹਾਂ ਪਹਿਲਾਂ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਸਮੇਤ ਕਈ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਚੁੱਕਾ ਹੈ।

ਜਥੇਦਾਰ ਨੇ ਕਿਹਾ ਕਿ ਗੁਰਜੰਟ ਸਿੰਘ ਨੂੰ ਕਿਸੇ ਸਾਜ਼ਿਸ਼ ਦੇ ਤਹਿਤ ਫਸਾਇਆ ਜਾ ਰਿਹਾ ਹੈ ਜਦਕਿ ਉਸ ਦਾ ਦੋਸ਼ ਸਿਰਫ ਇੰਨਾ ਹੈ ਕਿ ਉਹ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਨਾਮ ਹੇਠ ਲੱਚਰ ਗਾਇਕੀ ਤੇ ਸਿੱਖ ਸਿਧਾਂਤਾਂ ਨੂੰ ਢਾਹ ਲਾਉਣ ਵਾਲੇ ਅਨਸਰਾਂ ਖਿਲਾਫ਼ ਸੋਸ਼ਲ ਮੀਡੀਆ ‘ਤੇ ਬੋਲਦਾ ਹੈ। ਓਹਨਾਂ ਕਿਹਾ ਕਿ ਜਾਂਚ ਏਜੰਸੀਆਂ ਆਪਣੀ ਇਸ ਤਰ੍ਹਾਂ ਦੀ ਹਰਕਤਾਂ ਤੋਂ ਬਾਜ਼ ਆਵੇ ਅਤੇ ਸਿੱਖ ਨੌਜਵਾਨਾਂ ਨੂੰ ਆਪਣਾ ਨਿਸ਼ਾਨੇ ”ਤੇ ਲੈਣਾ ਬੰਦ ਕਰੇ।

About thatta

Comments are closed.

Scroll To Top
error: