Home / ਸੁਣੀ-ਸੁਣਾਈ / ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਗ੍ਰੰਥੀ ਸਿੰਘ ਦੀ ਵੀਡੀਓ ਦੇਖ ਕੇ ਹੈਰਾਨ ਰਹਿ ਜਾਓਗੇ

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਗ੍ਰੰਥੀ ਸਿੰਘ ਦੀ ਵੀਡੀਓ ਦੇਖ ਕੇ ਹੈਰਾਨ ਰਹਿ ਜਾਓਗੇ

Untitled-1 copy

ਜਲੰਧਰ : ਗੁਰੂ ਸਾਹਿਬ ਦੀ ਹਜ਼ੂਰੀ ‘ਚ ਪਾਠੀ ਸਿੰਘਾਂ ਵਲੋਂ ਵਰਤੀ ਜਾਂਦੀ ਅਣਗਹਿਲੀ ਦੀਆਂ ਕਈ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ। ਅਜਿਹੀ ਹੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਜਿਸ ਵਿਚ ਗੁਰਦੁਆਰਾ ਸਾਹਿਬ ਵਿਚ ਇਕ ਪਾਠੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਮੋਬਾਈਲ ‘ਤੇ ਗੇਮ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀਵਾਇਰਲ ਹੋ ਰਹੀ ਹੈ। ਇਕ ਪਾਠੀ ਸਿੰਘ ਵਲੋਂ ਗੁਰੂ ਸਾਹਿਬ ਦਾ ਅਜਿਹਾ ਅਪਮਾਨ ਦੇਖ ਕੇ ਲੋਕਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਗੁਰੂ ਸਾਹਿਬ ਦੀ ਤਾਬਿਆ ‘ਚ ਬੈਠਾ ਇਹ ਪਾਠੀ ਇਹ ਭੁੱਲ ਗਿਆ ਹੈ ਕਿ ਜਿਸ ਸਥਾਨ ‘ਤੇ ਇਹ ਬੈਠਾ ਹੈ ਉਸ ਸਮੇਂ ਉਹ ਗੁਰੂ ਦਾ ਵਜ਼ੀਰ ਹੈ ਨਾ ਕਿ ਕੋਈ ਮੇਲਾ ਦੇਖਣ ਆਇਆ ਹੈ। ਇਸ ਦੀ ਡਿਊਟੀ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਨ ਅਤੇ ਰਹਿਤ ਮਰਿਆਦਾ ਦਾ ਖਿਆਲ ਰੱਖਣ ਦੀ ਹੈ ਪਰ ਪਾਠੀ ਦੀ ਇਸ ਕਰਤੂਤ ਨੇ ਸਿੱਖ ਸੰਗਤਾਂ ਦਾ ਦਿਲਾਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ।

About thatta

Comments are closed.

Scroll To Top
error: