ਸੋਲ੍ਹਾਂ ਅਾਨੇ ਗੱਲ ਸੱਚੀ ਕਰੀੲੇ ਕਰਾਰੀ, ਹਿੱਕ ਦੀ ਜ਼ੁਰਤ ਨਾਲ ਹੁੰਦੀ ਸਰਦਾਰੀ-ਨੇਕ ਨਿਮਾਣਾਂ ਸ਼ੇਰਗਿੱਲ

1

20150522201130

ਸੋਲ੍ਹਾਂ ਅਾਨੇ ਗੱਲ ਸੱਚੀ ਕਰੀੲੇ ਕਰਾਰੀ,
ਹਿੱਕ ਦੀ ਜ਼ੁਰਤ ਨਾਲ ਹੁੰਦੀ ਸਰਦਾਰੀ,
ਕਦੇ ਵੀ ਗਰੀਬ ਨੂੰ ਨਾਂ ਤੰਗ ਕਰੀੲੇ,
ਅੱਤ ਕੋੲੀ ਦਿਖਾਵੇ ਸੰਘੀਓਂ ਹੀ ਫੜੀੲੇ,
ਮੁੱਛ ਖੜ੍ਹੀ ਅੱਖ ਚੜ੍ਹੀ ਰੱਖੀੲੇ ਤਿਅਾਰੀ,
ਹਿੱਕ ਦੀ ਜ਼ੁਰਤ ਨਾਲ ਹੁੰਦੀ ਸਰਦਾਰੀ
ਫੁਕਰੇ ਬੰਦੇ ਦੇ ਨੇੜੇ ਨਹੀਓਂ ਖੜ੍ਹੀਦਾ,
ਮਾੜੀ ਮੋਟੀ ਗੱਲ ਤੇ ਬੲੀ ਨਹੀਓ ਲੜੀਦਾ,
ਪਰਖ ਲੲੀਦਾ ਬੰਦਾ ਬੱਸ ੲਿੱਕੋ ਵਾਰੀ,
ਹਿੱਕ ਦੀ ਜ਼ੁਰਤ ਨਾਲ ਹੁੰਦੀ ਸਰਦਾਰੀ।
ਨੇਕ ਨਿਮਾਂਣੇ ਸਦਾ ਰੱਬ ਕੋਲੋ ਡਰੀੲੇ,
ਝੂਠੇ ਬੰਦੇ ਦੀ ਨਾਂ ਕਦੇ ਹਾਮੀ ਭਰੀੲੇ,
ਅਣਖ ਵੰਗਾਰੇ ਓਹਦੀ ਫੜੀੲੇ ਚਬਾੜੀ,
ਹਿੱਕ ਦੀ ਜ਼ੁਰਤ ਨਾਲ ਹੁੰਦੀ ਸਰਦਾਰੀ,
ਸੋਲ੍ਹਾਂ ਅਾਨੇ ਗੱਲ ਸੱਚੀ ਕਰੀੲੇ ਕਰਾਰੀ,
ਹਿੱਕ ਦੀ ਜ਼ੁਰਤ ਨਾਲ ਹੁੰਦੀ ਸਰਦਾਰੀ,
-ਨੇਕ ਨਿਮਾਣਾਂ ਸ਼ੇਰਗਿੱਲ

0097470234426

2 COMMENTS

Comments are closed.