ਸੈਂਟਰ ਮੁਖੀ ਬਲਵਿੰਦਰ ਕੌਰ ਨੇ ਸ.ਐ.ਸਕੂਲ ਬਿਧੀਪੁਰ ‘ਚ ਅਹੁਦਾ ਸੰਭਾਲਿਆ।

4

d82685096

(ਪਰਸਨ ਲਾਲ ਭੋਲਾ)- ਮੁੱਖ ਅਧਿਆਪਕ ਤੋਂ ਪਦ-ਉੱਨਤ ਹੋ ਕੇ ਸੈਂਟਰ ਹੈੱਡ ਟੀਚਰ ਬਣੇ ਬਲਵਿੰਦਰ ਕੌਰ ਨੇ ਸਰਕਾਰੀ ਐਲੀਮੈਂਟਰੀ ਸਕੂਲ ਬਿਧੀਪੁਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਦੇ ਅਹੁਦਾ ਸੰਭਾਲਣ ‘ਤੇ ਹੈੱਡ ਮਾਸਟਰ ਬਖ਼ਸ਼ੀ ਸਿੰਘ, ਗੀਤਾਂਜਲੀ ਮੁੱਖ ਅਧਿਆਪਕ ਹਾਈ ਸਕੂਲ ਬਿਧੀਪੁਰ, ਪਿ੍ੰ. ਅਮਰੀਕ ਸਿੰਘ ਨੰਢਾ ਪ੍ਰਧਾਨ ਲੈਕਚਰਾਰ ਯੂਨੀਅਨ ਆਦਿ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ | ਅਹੁਦਾ ਸੰਭਾਲਣ ਮੌਕੇ ਬਲਵਿੰਦਰ ਕੌਰ ਨੇ ਸਿੱਖਿਆ ਵਿਭਾਗ ਤੇ ਬਲਾਕ ਸਿੱਖਿਆ ਅਫ਼ਸਰ ਸੁੱਚਾ ਸਿੰਘ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਚਰਨ ਸਿੰਘ ਮੁਲਤਾਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀਆਂ ਸੇਵਾਵਾਂ ਮਿਹਨਤ ਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਕਲੱਸਟਰ ਬਿਧੀਪੁਰ ਅਧੀਨ ਆਉਂਦੇ 7 ਸਕੂਲਾਂ ਵਿਚ ਵਿੱਦਿਆ ਤੇ ਖੇਡਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਨਗੇ | ਇਸ ਮੌਕੇ ਬਲਜੀਤ ਕੌਰ, ਸੁਰਿੰਦਰਜੀਤ ਕੌਰ, ਬਲਜੀਤ ਸਿੰਘ ਬੱਲਾ, ਸੁਖਵਿੰਦਰ ਸਿੰਘ ਕਾਲੇਵਾਲ, ਰਮਨਦੀਪ ਕੌਰ, ਪਿੰਦਰਜੀਤ ਕੌਰ, ਸਰਬਜੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ |