ਸੂਬੇਦਾਰ ਪ੍ਰੀਤਮ ਸਿੰਘ ਜੀ ਦਾ ਅੰਤਿਮ ਸਸਕਾਰ ਕੱਲ੍ਹ ਅਮਰੀਕਾ ਵਿਖੇ ਕਰ ਦਿੱਤਾ ਗਿਆ।

4

IMG-20150512-WA0039

ਸੂਬੇਦਾਰ ਪ੍ਰੀਤਮ ਸਿੰਘ ਵਾਸੀ ਪਿੰਡ ਠੱਟਾ ਨਵਾਂ, ਜੋ ਮਿਤੀ 18 ਅਪ੍ਰੈਲ 2015 ਨੂੰ ਸਵੇਰੇ 05:30 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਮਰੀਕਾ ਵਿਖੇ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦਾ ਅੰਤਿਮ ਸਸਕਾਰ ਕੱਲ੍ਹ ਅਮਰੀਕਾ ਵਿਖੇ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 17 ਮਈ 2015 ਦਿਨ ਐਤਵਾਰ ਨੂੰ ਉਹਨਾਂ ਦੀਆਂ ਅਸਥੀਆਂ ਪਿੰਡ ਵਿਖੇ ਲਿਆਂਦੀਆਂ ਜਾਣਗੀਆਂ ਤੇ ਅੰਤਿਮ ਅਰਦਾਸ ਵੀ ਪਿੰਡ ਵਿਖੇ ਹੀ ਕੀਤੀ ਜਾਵੇਗੀ।