Home / ਹੈਡਲਾਈਨਜ਼ ਪੰਜਾਬ / ਸੁਲਤਾਨਪੁਰ ਲੋਧੀ: ਵਿਵਾਦਿਤ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਦੇ ਵਿਰੋਧ ‘ਚ ਸਿੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ

ਸੁਲਤਾਨਪੁਰ ਲੋਧੀ: ਵਿਵਾਦਿਤ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਦੇ ਵਿਰੋਧ ‘ਚ ਸਿੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ

ਬੀਤੇ ਦਿਨਾਂ ਦੌਰਾਨ ਵਿਵਾਦ ਦਾ ਕਾਰਨ ਬਣੀ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਨੂੰ ਰਿਲੀਜ਼ ਨਾ ਕਰਨ ਦੀ ਮੰਗ ਨੂੰ ਲੈ ਕਿ ਸਮੂਹ ਧਾਰਮਿਕ ਸਿੱਖ ਜਥੇਬੰਦੀਆਂ ਦੀ ਭਰਵੀਂ ਮੀਟਿੰਗ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਦੀਵਾਨ ਹਾਲ ਵਿਚ ਭਾਈ ਸੁਖਜੀਤ ਸਿੰਘ ਖੋਸੇ ਮੁੱਖ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪੰਜ ਸਿੰਘ ਸਾਹਿਬਾਨ ਦੀ ਰਹਿਨੁਮਾਈ ਹੇਠ ਸਮੂਹ ਸਿੱਖ ਸੰਗਤਾਂ ਨੇ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਨੂੰ ਮੂਲੋਂ ਰੱਦ ਕਰਦਿਆਂ ਹੋਏ ਮਤਾ ਪਾਸ ਕੀਤਾ ਕਿ ਇਸ ਫ਼ਿਲਮ ਨੂੰ ਉਹ ਦੁਨੀਆਂ ਭਰ ਵਿਚ ਕਿਤੇ ਵੀ ਚੱਲਣ ਨਹੀਂ ਦੇਣਗੇ |

ਆਗੂਆਂ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਨਿਰੰਕਾਰ ਪ੍ਰਮੇਸ਼ਰ ਦਾ ਰੂਪ ਹਨ ਅਤੇ ਐਸੇ ਮਹਾਨ ਸਤਿਗੁਰੂ ਸਾਹਿਬਾਨ ਦੇ ਕਿਰਦਾਰ ਨੂੰ ਕੋਈ ਵੀ ਮਨੁੱਖ ਦੁਹਰਾਅ ਨਹੀਂ ਸਕਦਾ | ਇਸ ਮੌਕੇ ਭਾਈ ਸੁਖਜੀਤ ਸਿੰਘ ਖੋਸਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਸੰਗਤਾਂ ਕੋਲ ਸੱਚਾ ਇਤਿਹਾਸ ਮੌਜੂਦ ਹੈ ਉਨ੍ਹਾਂ ਨੂੰ ਅਜਿਹੀ ਮਨਘੜਤ ਫ਼ਿਲਮ ਦੀ ਲੋੜ ਨਹੀਂ ਜੋ ਸਾਡੇ ਇਤਿਹਾਸ ਨੂੰ ਵਿਗਾੜਦੀ ਹੋਏ | ਇਸ ਮੌਕੇ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇਸ ਫ਼ਿਲਮ ‘ਤੇ ਲਗਾਈ ਗਈ ਪਾਬੰਦੀ ਭਰਪੂਰ ਸ਼ਲਾਘਾ ਕੀਤੀ |

ਉਨ੍ਹਾਂ ਨੇ ਸ਼ੋ੍ਰਮਣੀ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਵੀ ਆਪਣੀ ਜ਼ਮੀਰ ਨੂੰ ਹਲੂਣਾ ਦੇਣ ਲਈ ਪੇ੍ਰਰਨਾ ਕਰਦੇ ਹੋਏ ਕਿ ਸਿੱਖਾਂ ਦੀ ਉੱਚਾ ਸੰਸਥਾ ਦੇ ਪਹਿਰੇਦਾਰਾਂ ਨੂੰ ਜਾਗਦੇ ਰਹਿਣਾ ਚਾਹੀਦਾ ਹੈ | ਇਸ ਮੌਕੇ ਇਕੱਤਰ ਸਮੂਹ ਸੰਗਤਾਂ ਨੇ ਐਲਾਨ ਕੀਤਾ ਕਿ ਉਹ ਇਸ ਫ਼ਿਲਮ ਨੂੰ ਕਿਸੇ ਵੀ ਥੀਏਟਰ ਵਿਚ ਚੱਲਣ ਨਹੀਂ ਦੇਣਗੇ | ਮੀਟਿੰਗ ਉਪਰੰਤ ਸਮੂਹ ਸੰਗਤਾਂ ਨੇ ਫ਼ਿਲਮ ਦੇ ਵਿਰੋਧ ਵਿਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਰੋਸ ਮਾਰਚ ਵੀ ਕੱਢਿਆ |

ਇਸ ਮੌਕੇ ਭਾਈ ਸਤਨਾਮ ਸਿੰਘ, ਭਾਈ ਮਨਜੀਤ ਸਿੰਘ ਪ੍ਰਬਾਲ, ਭਾਈ ਗੁਰਜੀਤ ਸਿੰਘ ਮੰਡੀ ਗੋਬਿੰਦਗੜ੍ਹ, ਜਥੇਦਾਰ ਗੁਰਦਿਆਲ ਸਿੰਘ ਸੁਲਤਾਨਪੁਰ ਲੋਧੀ ਵਾਲੇ, ਬਾਬਾ ਸਾਲ ਸਿੰਘ, ਭਾਈ ਧਰਮਿੰਦਰ ਸਿੰਘ, ਜਥੇਦਾਰ ਪਰਮਿੰਦਰ ਸਿੰਘ ਖ਼ਾਲਸਾ ਮਾਰਬਲ ਵਾਲੇ, ਗਿਆਨੀ ਜੋਗਾ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਸੋਢੀ, ਬਾਬਾ ਪ੍ਰੀਤਮ ਸਿੰਘ, ਜਥੇਦਾਰ ਜਸਕਰਨਬੀਰ ਸਿੰਘ ਗੋਲਡੀ, ਦਵਿੰਦਰ ਸਿੰਘ ਗੋਪੀ, ਹਰਦੀਪ ਸਿੰਘ ਇੰਸਪੈਕਟਰ, ਕੰਵਲਜੀਤ ਸਿੰਘ ਲਾਲੀ ਤੇ ਹੋਰ ਸੰਗਤਾਂ ਹਾਜ਼ਰ ਸਨ |

About thatta

Comments are closed.

Scroll To Top
error: