Home / ਸੁਣੀ-ਸੁਣਾਈ / ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਸੰਤ ਸੀਚੇਵਾਲ ਨੇ ਲਿਆ ਅਧਿਕਾਰਤ ਤੌਰ ‘ਤੇ ਗੋਦ

ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਸੰਤ ਸੀਚੇਵਾਲ ਨੇ ਲਿਆ ਅਧਿਕਾਰਤ ਤੌਰ ‘ਤੇ ਗੋਦ

Untitled-1 copy

ਫ਼ਿਰੋਜ਼ਪੁਰ, 2 ਅਕਤੂਬਰ (ਪਰਮਿੰਦਰ ਸਿੰਘ)-ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੁਲਤਾਨਪੁਰ ਲੋਧੀ ‘ਚ ਸੰਨ 2000 ਤੋਂ ਕੀਤੇ ਜਾ ਰਹੇ ਭਲਾਈ ਦੇ ਕੰਮਾਂ ਤੋਂ ਬਾਅਦ 2008 ‘ਚ ਉਥੋਂ ਦੇ ਬੱਸ ਅੱਡੇ ਤੇ ਰੇਲਵੇ ਸਟੇਸ਼ਨ ‘ਤੇ ਕਰਵਾਈ ਜਾਂਦੀ ਸਫ਼ਾਈ ਤੇ ਹੋਰ ਕੰਮਾਂ ਕਾਰਨ ਬੀਤੇ ਦਿਨੀਂ ਫ਼ਿਰੋਜ਼ਪੁਰ ਦੇ ਡੀ. ਆਰ. ਐਮ. ਅਨੁਜ ਪ੍ਰਕਾਸ਼ ਵਿਸ਼ੇਸ਼ ਤੌਰ ‘ਤੇ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ‘ਤੇ ਪਹੰੁਚੇ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਰੇਲਵੇ ਸਟੇਸ਼ਨ ‘ਤੇ ਕਰਵਾਏ ਗਏ ਵਧੀਆ ਕੰਮ ਨੂੰ ਵੇਖਦਿਆਂ ਡੀ. ਆਰ. ਐਮ. ਵਲੋਂ ਅਧਿਕਾਰਤ ਤੌਰ ‘ਤੇ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਗੋਦ ਦੇਣ ਸਬੰਧੀ ਸੰਤ ਸੀਚੇਵਾਲ ਨੂੰ ਪੱਤਰ ਸੌਾਪਿਆ | ਪੱਤਰ ਲੈਣ ਉਪਰੰਤ ਸੰਤ ਸੀਚੇਵਾਲ ਨੇ ਦੱਸਿਆ ਕਿ 2000 ਤੋਂ ਸੁਲਤਾਨਪੁਰ ਲੋਧੀ ਦੇ ਕੰਮਾਂ ਨੂੰ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ ਤੇ 2008 ‘ਚ ਤੇ ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ ਦਾ ਕੰਮ ਸੰਭਾਲਿਆ ਹੈ, ਜਿੱਥੇ ਪਿਛਲੇ 7-8 ਸਾਲਾਂ ਤੋਂ ਮਿੱਟੀ ਪੈਣ ਵਾਲੀ ਸੀ | ਉਨ੍ਹਾਂ ਦੱਸਿਆ ਕਿ 15 ਤੋਂ 20 ਲੱਖ ਦੀ ਲਾਗਤ ਨਾਲ ਟਰੈਕ ‘ਤੇ 25 ਫੁੱਟ ਮਿੱਟੀ ਪੁਵਾਈ ਗਈ ਹੈ | ਰੇਲਵੇ ਦੇ ਗੇਟ ਖ਼ਰਾਬ ਸਨ, ਉਹ ਠੀਕ ਕੀਤੇ ਗਏ ਹਨ | ਰੇਲਵੇ ਕਾਲੋਨੀਆਂ ਦਾ ਗੰਦਾ ਪਾਣੀ ਨਿਕਾਸੀ ਕਰਵਾ ਕੇ ਰੇਲਵੇ ਦੀ ਜ਼ਮੀਨ ‘ਚ ਪਲਾਟੇਸ਼ਨ ਕਰਵਾ ਕੇ ਉਸ ਵਿਚ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਡੀ. ਆਰ. ਐਮ. ਫ਼ਿਰੋਜ਼ਪੁਰ ਨਾਲ ਮੀਟਿੰਗ ਕਰਕੇ ਅੱਗੇ ਦੇ ਕੰਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਤੇ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਪੂਰੀ ਤਰ੍ਹਾਂ ਗੋਦ ਲੈ ਲਿਆ ਗਿਆ ਹੈ ਤੇ ਡੀ. ਆਰ. ਐਮ. ਕਾਫ਼ੀ ਖੁਸ਼ ਹਨ | ਸੰਗਤਾਂ ਦੇ ਸਹਿਯੋਗ ਨਾਲ ਇਥੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਹੈ, ਜੋ 4 ਪੜਾਵਾਂ ‘ਚ ਕੰਮ ਨਿਬੇੜਣਗੇ |
















About thatta

Comments are closed.

Scroll To Top
error: