Home / ਤਾਜ਼ਾ ਖਬਰਾਂ / ਸੁਲਤਾਨਪੁਰ ਲੋਧੀ ‘ਚ ਚੱਲੀ ਗੋਲੀ: ਦਹਿਸ਼ਤ ਦਾ ਮਹੌਲ

ਸੁਲਤਾਨਪੁਰ ਲੋਧੀ ‘ਚ ਚੱਲੀ ਗੋਲੀ: ਦਹਿਸ਼ਤ ਦਾ ਮਹੌਲ

ਬਾਅਦ ਦੁਪਹਿਰ 3.30 ਵਜੇ ਦੇ ਕਰੀਬ ਸੁਲਤਾਨਪੁਰ ਲੋਧੀ ਤਲਵੰਡੀ ਰੋਡ ‘ਤੇ ਐਲ. ਆਈ. ਸੀ. ਦਫ਼ਤਰ ਦੇ ਸਾਹਮਣੇ ਦੋ ਕਾਰਾਂ ਵਿਚ ਸਵਾਰ ਨੌਜਵਾਨਾਂ ਵਲੋਂ ਹਵਾ ਵਿਚ ਗੋਲੀਆਂ ਚਲਾਉਣ ਨਾਲ ਆਸ ਪਾਸ ਦੇ ਦੁਕਾਨਦਾਰਾਂ ਤੇ ਰਾਹਗੀਰਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਤੇ ਲੋਕ ਆਪਣੇ ਬਚਾਅ ਲਈ ਆਸੇ ਪਾਸੇ ਹੋ ਗਏ | ਨੇੜਲੇ ਦੁਕਾਨਦਾਰਾਂ ਤੇ ਰੇਹੜੀ ਮਾਲਕਾਂ ਕੋਲੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੁਪਹਿਰ 3.30 ਵਜੇ ਦੇ ਕਰੀਬ ਇਕ ਆਈ ਟਵੰਟੀ ਤੇ ਇਕ ਇਨੋਵਾ ਗੱਡੀ ਵਿਚ ਸਵਾਰ ਅਣਪਛਾਤੇ ਨੌਜਵਾਨ ਤੇਜੀ ਨਾਲ ਤਲਵੰਡੀ ਚੌਧਰੀਆਂ ਵਲੋਂ ਆਏ ਤੇ ਐਲ. ਆਈ. ਸੀ. ਦਫ਼ਤਰ ਦੇ ਸਾਹਮਣੇ ਤਲਵੰਡੀ ਪੁਲ ਕੋਲ ਕਾਰ ਸਵਾਰ ਕਿਸੇ ਨੌਜਵਾਨ ਨੇ ਪਿਸਤੌਲ ਨਾਲ ਹਵਾ ਵਿਚ ਪੰਜ ਗੋਲੀਆਂ ਚਲਾਈਆਂ ਤੇ ਵਾਪਸ ਗੱਡੀਆਂ ਮੋੜ ਕੇ ਤਲਵੰਡੀ ਚੌਧਰੀਆਂ ਵੱਲ ਨੂੰ ਤੇਜੀ ਨਾਲ ਫ਼ਰਾਰ ਹੋ ਗਏ | ਘਟਨਾ ਸਥਾਨ ‘ਤੇ ਪਹੁੰਚੇ ਪੱਤਰਕਾਰ ਨੇ ਦੇਖਿਆ ਕਿ ਸੜਕ ‘ਤੇ ਕੁੱਝ ਕੱਚ ਦੇ ਟੁਕੜੇ ਖਿੱਲਰੇ ਹੋਏ ਸਨ |

ਮੌਕੇ ‘ਤੇ ਮੌਜੂਦ ਇਕ ਰੇਹੜੀ ਵਾਲੇ ਨੇ ਦੱਸਿਆ ਕਿ ਅਣਪਛਾਤੇ ਨੌਜਵਾਨ ਇਕ ਦੂਜੇ ‘ਤੇ ਗੋਲੀਆਂ ਚਲਾ ਰਹੇ ਸਨ | ਦੱਸਿਆ ਜਾਂਦਾ ਹੈ ਕਿ ਇਨੋਵਾ ਗੱਡੀ ਦੇ ਡਰਾਈਵਰ ਸਾਈਡ ਵਾਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਜਿਸ ਤੋਂ ਲੱਗਦਾ ਹੈ ਕਿ ਕੋਈ ਨਿੱਜੀ ਰੰਜਸ਼ ਕਾਰਨ ਇਹ ਘਟਨਾ ਵਾਪਰੀ ਹੈ | ਓਧਰ ਤਲਵੰਡੀ ਚੌਧਰੀਆਂ ਰੋਡ ‘ਤੇ ਲੰਘ ਰਹੇ ਰਾਹਗੀਰਾਂ ਨੇ ਦੱਸਿਆ ਕਿ ਥਿੰਦ ਪੈਲੇਸ ਨੇੜੇ ਗੁਰਦੁਆਰਾ ਟੱਕਰ ਸਾਹਿਬ ਵਿਖੇ ਵੀ ਗੋਲੀਆਂ ਚੱਲੀਆਂ ਹਨ | ਮੌਕੇ ‘ਤੇ ਮੌਜੂਦ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਆਈ ਟਵੰਟੀ ਗੱਡੀ ਦੇ ਵੀ ਕੁੱਝ ਸ਼ੀਸ਼ੇ ਟੁੱਟੇ ਹੋਏ ਸਨ | ਓਧਰ ਸ਼ਹਿਰ ਤੇ ਇਲਾਕਾ ਵਾਸੀਆਂ ਵਿਚ ਦਿਨ ਦੁਪਹਿਰੇ ਵਾਪਰੀ ਗੋਲੀਬਾਰੀ ਦੀ ਘਟਨਾ ਨਾਲ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ |

ਗੋਲੀਬਾਰੀ ਦੀ ਘਟਨਾ ਸਬੰਧੀ ਜਦੋਂ ਡੀ. ਐਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਤੁਰੰਤ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਆਲੇ ਦੁਆਲੇ ਤੋਂ ਪੁੱਛ ਪੜਤਾਲ ਕੀਤੀ ਗਈ | ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਸਬੰਧੀ ਕਿਸੇ ਨੇ ਵੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ, ਪਰ ਪੁਲਿਸ ਨੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ |

About thatta

Comments are closed.

Scroll To Top
error: