ਸੁਨੀਲ ਜਾਖੜ ਦੇ ਵੱਡੇ ਫਰਕ ਨਾਲ ਜਿੱਤਣ ਦੀ ਖੁਸ਼ੀ ਵਿੱਚ ਪਿੰਡ ਠੱਟਾ ਨਵਾਂ ਵਿਖੇ ਲੱਡੂ ਵੰਡੇ ਗਏ।

22

ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਦੇ ਆਏ ਨਤੀਜਿਆਂ ‘ਚ ਕਾਂਗਰਸ ਪਾਰਟੀ ਦਾ ਹੱਥ ਉੱਤੇ ਰਿਹਾ ਤੇ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸੁਨੀਲ ਕੁਮਾਰ ਜਾਖੜ 1 ਲੱਖ 93 ਹਜ਼ਾਰ 219 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਰਹੇ। ਸੁਨੀਲ ਕੁਮਾਰ ਜਾਖੜ ਦੇ ਵੱਡੇ ਫਰਕ ਨਾਲ ਐਮ.ਪੀ ਬਣਨ ਦੀ ਖੁਸ਼ੀ ਵਿੱਚ ਅੱਜ ਪਿੰਡ ਠੱਟਾ ਨਵਾਂ ਵਿਖੇ ਸਾਬਕਾ ਸਰਪੰਚ ਦਰਸ਼ਨ ਸਿੰਘ ਦੀ ਅਗਵਾਈ ਵਿਚ ਲੱਡੂ ਵੰਡੇ ਗਏ। ਇਸ ਮੌਕੇ ਐਡਵੋਕੇਟ ਜੀਤ ਸਿੰਘ ਮੋਮੀ, ਹੈਡਮਾਸਟਰ ਨਿਰੰਜਣ ਸਿੰਘ, ਮਾਸਟਰ ਮਹਿੰਗਾ ਸਿੰਘ ਮੋਮੀ, ਜਗੀਰ ਸਿੰਘ, ਸੁਖਵਿੰਦਰ ਸਿੰਘ ਸੌੰਦ, ਡਾ.ਅਸ਼ਵਨੀ ਕੁਮਾਰ, ਡਾ.ਮੁਨੀਸ਼ ਵਰਮਾ, ਗੁਲਜ਼ਾਰ ਸਿੰਘ ਮੋਮੀ, ਨਿਰਮਲ ਸਿੰਘ, ਬਿੱਟੂ ਵਰਮਾ, ਨੰਦ ਲਾਲ, ਸਰਬਜੀਤ ਸਿੰਘ, ਜਸਬੀਰ ਸਿੰਘ ਜੱਸਾ, ਕਰਤਾਰ ਸਿੰਘ, ਦਿਲਬਾਗ ਸਿੰਘ ਮੌਜੂਦ ਸਨ।