Home / ਤਾਜ਼ਾ ਖਬਰਾਂ / ਟਿੱਬਾ / ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦਾ ਬੋਰਡ ਜਮਾਤਾਂ ਦਾ ਨਤੀਜਾ ਸ਼ਾਨਦਾਰ ਰਿਹਾ।

ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦਾ ਬੋਰਡ ਜਮਾਤਾਂ ਦਾ ਨਤੀਜਾ ਸ਼ਾਨਦਾਰ ਰਿਹਾ।

Result Tibbaਸੀਨੀਅਰ ਸੈਕੰਡਰੀ ਸਕੂਲ ਟਿੱਬਾ ਦਾ ਬੋਰਡ ਜਮਾਤਾਂ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਪਿ੍ੰਸੀਪਲ ਸ.ਲਖਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਵੀ ਸਾਰੇ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ। ਜ਼ਿਕਰਯੋਗ ਹੈ ਕਿ ਸ.ਲਖਬੀਰ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੇ ਇਸ ਸਕੂਲ ਵਿੱਚ ਕਾਮਰਸ ਅਤੇ ਸਾਇੰਸ ਗਰੁੱਪ ਦੀਆਂ ਜਮਾਤਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਜਿਸ ਨਾਲ ਇਲਾਕੇ ਭਰ ਦੇ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਨੂੰ ਵਿਸ਼ੇਸ਼ ਤੌਰ ਤੇ ਸਹੂਲਤ ਮਿਲੀ ਹੈ। ਸਾਇੰਸ ਅਤੇ ਕਾਮਰਸ ਦੀਆਂ ਜਮਾਤਾਂ ਲਾਉਣ ਲਈ ਵਿਦਿਆਰਥੀਆਂ ਨੂੰ ਕਪੂਰਥਲਾ ਜਾਂ ਸੁਲਤਾਨਪੁਰ ਲੋਧੀ ਵਰਗੇ ਸ਼ਹਿਰਾਂ ਵਿੱਚ ਦੋ-ਦੋ ਬੱਸਾਂ ਬਦਲ ਕੇ ਜਾਣਾ ਪੈਂਦਾ ਸੀ।

About thatta.in

Comments are closed.

Scroll To Top
error: