ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿੱਚ ਤਿੰਨ ਰੋਜ਼ਾ ਟੂਰਨਾਮੈਂਟ ਕੱਲ੍ਹ ਤੋਂ।

16

018 (2)ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਬਾਬਾ ਦਰਬਾਰਾ ਸਿੰਘ ਵੱਲੋਂ ਵਿਸਾਖੀ ‘ਤੇ 11, 12 ਤੇ 13 ਅਪ੍ਰੈਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਕਰਵਾਏ ਜਾਣ ਵਾਲੇ ਟੂਰਨਾਮੈਂਟ ਵਿਚ ਕਬੱਡੀ ਓਪਨ ਦੇ ਮੁਕਾਬਲੇ ਵਿਚ ਪਹਿਲਾ ਇਨਾਮ 31 ਹਜ਼ਾਰ ਰੁਪਏ ਸ: ਗੁਰਦਿਆਲ ਸਿੰਘ ਪੱਡਾ ਨਾਰਵੇ ਵੱਲੋਂ ਦਿੱਤਾ ਜਾਵੇਗਾ, ਜਦਕਿ ਦੂਜਾ ਇਨਾਮ ਰਮਿੰਦਰਜੀਤ ਸਿੰਘ ਜੋਸਨ, ਯੂ.ਕੇ ਵਾਲੇ ਦੇਣਗੇ | ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ 13 ਅਪ੍ਰੈਲ ਨੂੰ ਬਜ਼ੁਰਗਾਂ ਦੀ ਕਬੱਡੀ ਖਿੱਚ ਦਾ ਕੇਂਦਰ ਹੋਵੇਗੀ | ਟੂਰਨਾਮੈਂਟ ਦੌਰਾਨ ਫੁੱਟਬਾਲ ਦੇ ਮੈਚਾਂ ਤੋਂ ਇਲਾਵਾ ਕਬੱਡੀ 60 ਕਿੱਲੋ ਤੇ ਕਬੱਡੀ ਓਪਨ ਦੇ ਮੁਕਾਬਲੇ ਹੋਣਗੇ