Home / ਹੈਡਲਾਈਨਜ਼ ਪੰਜਾਬ / ਸਿੱਖ ਜੱਥੇ ਨਾਲ ਪਾਕਿਸਤਾਨ ਵੈਸਾਖੀ ਮਨਾਉਣ ਗਿਆ ਹੁਣ ਇਹ ਨੌਜਵਾਨ ਵੀ ਹੋਇਆ ਗਾਇਬ

ਸਿੱਖ ਜੱਥੇ ਨਾਲ ਪਾਕਿਸਤਾਨ ਵੈਸਾਖੀ ਮਨਾਉਣ ਗਿਆ ਹੁਣ ਇਹ ਨੌਜਵਾਨ ਵੀ ਹੋਇਆ ਗਾਇਬ

ਇਸ ਵਾਰ ਵਿਸਾਖ਼ੀ ਮਨਾਉਣ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿਚੋਂ ਇਕ ਨਹੀਂ ਦੋ ਵਿਅਕਤੀਆਂ ਦੇ ਮਨਫ਼ੀ ਹੋ ਜਾਣ ਦੀ ਖ਼ਬਰ ਹੈ।   ਹੁਸ਼ਿਆਰਪੁਰ ਦੀ ਤਿੰਨ ਬੱਚਿਆਂ ਦੀ ਮਾਂ ਕਿਰਨ ਬਾਲਾ ਦੇ ਜਥੇ ਵਿਚ ਸ਼ਾਮਿਲ ਹੋ ਕੇ ਪਾਕਿਸਤਾਨ ਪੁੱਜਣ, ਉੱਥੇ ਇਸਲਾਮ ਧਰਮ ਅਪਨਾ ਲੈਣ ਅਤੇ ਫ਼ਿਰ ਆਮਨਾ ਬੀ ਬਣ ਕੇ ਨਿਕਾਹ ਕਰਵਾਉਣ ਉਪਰੰਤ ਪਾਕਿਸਤਾਨ ਵਿਚ ਹੀ ਰਹਿ ਜਾਣ ਦੀਆਂ ਖ਼ਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਇਕ ਹੋਰ ਵਿਅਕਤੀ ਦੇ ਪਾਕਿਸਤਾਨ ਵਿਚ ਗਾਇਬ ਹੋਣ ਦੀ ਖ਼ਬਰ ਹੈ।

1794 ਮੈਂਬਰਾਂ ਦੇ ਇਸ ਜਥੇ ਦੀ ਵਾਪਸੀ ਤੇ ਇਹ ਸਪਸ਼ਟ ਹੋਇਆ ਹੈ ਕਿ ਜੱਥੇ ਵਿਚ ਗਿਆ ਅੰਮ੍ਰਿਤਸਰ ਦਾ 24 ਸਾਲਾ ਨੌਜਵਾਨ ਅਮਰਜੀਤ ਸਿੰਘ ਵੀ ਵਾਪਸ ਨਹੀਂ ਪਰਤਿਆ।  ਉਹ ਮੂਲ ਰੂਪ ਵਿਚ ਅੰਮ੍ਰਿਤਸਰ ਦੇ ਨਿਰੰਜਨਪੁਰ ਪਿੰਡ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਜੋ ਹੁਣ ਵੇਰਕਾ ਨੇੜੇ ਨਿਜ਼ਾਮਪੁਰਾ ਵਿਖੇ ਰਹਿੰਦਾ ਸੀ।

ਇਸ ਘਟਨਾ ਨੇ ਭਾਰਤੀ ਅਤੇ ਪਾਕਿਸਤਾਨੀ ਸੁਰੱਖਿਆ ਅਤੇ ਚੌਕਸੀ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ ਅਤੇ ਦੋਵੇਂ ਪਾਸੇ ਇਸ ’ਤੇ ਜਾਂਚ ਦਾ ਕੰਮ ਸ਼ੁਰੂ ਹੋ ਗਿਆ ਹੈ।

ਅਮਰਜੀਤ ਦੇ ਗਾਇਬ ਹੋ ਜਾਣ ਦਾ ਪਤਾ ਉਸ ਵੇਲੇ ਲੱਗਾ ਜਦ ਪਾਕਿਸਤਾਨ ਵਿਚ ਭਾਰਤੀ ਸ਼ਰਧਾਲੂਆਂ ਦੇ ਪਾਸਪੋਰਟ ਆਦਿ ਸੰਭਾਲਣ ਵਾਲੇ ਅਧਿਕਾਰੀਆਂ ਤੋਂ ਅਮਰਜੀਤ ਸਿੰਘ ਵਾਪਿਸੀ ਲਈ ਆਪਣਾ ਪਾਸਪੋਰਟ ਲੈਣ ਲਈ ਨਹੀਂ ਆਇਆ।

ਵਰਨਣਯੋਗ ਹੈ ਕਿ ਜੱਥੇ ਦੇ ਮੈਂਬਰਾਂ ਦੇ ਵੀਜ਼ੇ ਅੱਜ ਭਾਵ 21 ਅਪ੍ਰੈਲ ਤਕ ਸਨ ਅਤੇ ਵਾਪਸੀ ਵੀ ਅੱਜ ਹੀ ਸੀ। ਜੱਥਾ ਅੱਜ ਵਾਪਿਸ ਪਰਤ ਆਇਆ ਹੈ।

ਪਤਾ ਲੱਗਾ ਹੈ ਕਿ ਅਮਰਜੀਤ ਸਿੰਘ ਗੁਰਦੁਆਰਾ ਪੰਜਾ ਸਾਹਿਬ ਤੋਂ ਪੰਜ ਦਿਨ ਪਹਿਲਾਂ ਹੀ ਭਾਵ ਉਸੇ ਦਿਨ ਗਾਇਬ ਹੋ ਗਿਆ ਸੀ ਜਿਸ ਦਿਨ ਜੱਥਾ ਵਿਸਾਖ਼ੀ ਮੌਕੇ ਧਾਰਮਿਕ ਯਾਤਰਾ ਲਈ ਪਾਕਿਸਤਾਨ ਪੁੱਜਾ ਸੀ।

About thatta

Comments are closed.

Scroll To Top
error: