Home / ਹੈਡਲਾਈਨਜ਼ ਪੰਜਾਬ / ਸਿੱਖ ਜਗਤ ਲਈ ਮਾਣ ਵਾਲੀ ਗੱਲ: ਏਸ਼ੀਆ ਦੇ ਇਤਿਹਾਸਕ ਸਥਾਨਾਂ ‘ਚ ਸ੍ਰੀ ਹਰਿਮੰਦਰ ਸਾਹਿਬ 10ਵੇਂ ਸਥਾਨ ‘ਤੇ

ਸਿੱਖ ਜਗਤ ਲਈ ਮਾਣ ਵਾਲੀ ਗੱਲ: ਏਸ਼ੀਆ ਦੇ ਇਤਿਹਾਸਕ ਸਥਾਨਾਂ ‘ਚ ਸ੍ਰੀ ਹਰਿਮੰਦਰ ਸਾਹਿਬ 10ਵੇਂ ਸਥਾਨ ‘ਤੇ

ਏਸ਼ੀਆ ਦੇ ਇਤਿਹਾਸਕ ਸਥਾਨਾਂ ਦੀ ਸੂਚੀ ‘ਚ ਸ੍ਰੀ ਹਰਿਮੰਦਰ ਸਾਹਿਬ 10ਵੇਂ ਸਥਾਨ ‘ਤੇ ਹੈ | ਉੱਤਰ ਪ੍ਰਦੇਸ਼ ਦੇ ਆਗਰਾ ‘ਚ ਸਥਿਤ ਤਾਜ ਮਹਿਲ 2018 ਦੇ ਚੋਟੀ ਦੇ ਇਤਿਹਾਸਕ ਸਥਾਨਾਂ ਦੀ ਸੂਚੀ ‘ਚ ਵਿਸ਼ਵ ‘ਚ ਛੇਵੇਂ ਅਤੇ ਏਸ਼ੀਆ ‘ਚ ਦੂਜੇ ਨੰਬਰ ‘ਤੇ ਹੈ | ਆਲੀਸ਼ਾਨ ਮਕਬਰਾ, ਜਿਹੜੀ ਮੁਗਲ ਆਰਕੀਟੈਕਚਰ ਦੀ ਖ਼ੂਬਸੂਰਤ ਉਦਾਹਰਣ ਹੈ, ਇਸ ਸਾਲ ਵਿਸ਼ਵ ਅਤੇ ਏਸ਼ੀਆ ‘ਚ ਟਰੈਵਲਰ ਚੁਆਇਸ ਦੇ ਸਭ ਤੋਂ ਵਧ ਪ੍ਰਭਾਵਸ਼ਾਲੀ ਇਤਿਹਾਸਕ ਸਥਾਨਾਂ ‘ਚ ਚੋਟੀ ਦੇ 10 ਸਥਾਨਾਂ ਦੀ ਸੂਚੀ ‘ਚ ਬਣਿਆ ਹੋਇਆ ਹੈ |

ਇਸ ਸਾਲ 68 ਦੇਸ਼ਾਂ ਅਤੇ 8 ਖੇਤਰਾਂ ਦੇ 759 ਇਤਿਹਾਸਕ ਸਥਾਨਾਂ ਨੂੰ ਵਿਚਾਰੇ ਜਾਣ ਲਈ ਲਿਆ ਗਿਆ ਸੀ | ਵਿਸ਼ਵ ਦੇ ਪ੍ਰਮੁੱਖ 10 ਟਰੈਵਲਰਜ਼ ਚੁਆਇਸ ਐਵਾਰਡਸ ਲਈ ਚੁਣੇ ਗਏ ਸਥਾਨਾਂ ‘ਚ ਕੰਬੋਡੀਆ ਦੇ ਸੀਮ ਰੀਪ ‘ਚ ਸਥਿਤ ਅੰਕੋਰ ਵਾਟ ਪਹਿਲੇ ਸਥਾਨ ‘ਤੇ ਹੈ ਜਦਕਿ ਦੂਜੇ ਨੰਬਰ ‘ਤੇ ਸਪੇਨ ਦੇ ਸੇਵੀਲੇ ‘ਚ ਪਲਾਜ਼ਾ ਦਿ ਐਸਪਾਨਾ, ਆਬੂਧਾਬੀ ਦਾ ਸ਼ੇਖ ਜ਼ਾਇਦ ਗ੍ਰੈਂਡ ਮਸਜਿਦ, ਇਟਲੀ ਦੇ ਵੈਟੀਕਨ ਸਿਟੀ ‘ਚ ਸੇਂਟ ਪੀਟਰਸ ਬੈਸੀਲਿਕਾ, ਸਪੇਨ ‘ਚ ਮੇਜ਼ਕੀਵਟਾ ਕੈਥੇਡਰਲ ਦਿ ਕੋਰਦੋਬਾ, ਇਟਲੀ ਦੇ ਮਿਲਾਨ ਦਾ ਦੋਊਮੋ ਦੀ ਮਿਲਾਨੋ, ਅਮਰੀਕਾ ਦੇ ਸਾਨ ਫਰਾਂਸਿਸਕੋ ਦਾ ਅਲਕੈਟਰਜ਼ ਆਈਲੈਂਡ, ਸਾਨ ਫਰਾਂਸਿਸਕੋ ਦਾ ਗੋਲਡਨ ਗੇਟ ਬਰਿਜ ਅਤੇ ਹੰਗਰੀ ਦੇ ਬੁੱਢਾਪੇਸਟ ਦੀ ਸੰਸਦ ਦਾ ਨੰਬਰ ਆਉਂਦਾ ਹੈ |

ਹਾਲਾਂਕਿ ਏਸ਼ੀਆ ਦੀ ਦਰਜਾਬੰਦੀ ‘ਚ ਤਾਜ ਮਹਿਲ ਦੇ ਨਾਲ ਦੋ ਹੋਰ ਭਾਰਤੀ ਸਥਾਨਾਂ ਨੂੰ ਚੋਟੀ ਦੇ 10 ਸਥਾਨਾਂ ‘ਚ ਜਗ੍ਹਾ ਦਿੱਤੀ ਗਈ ਹੈ | ਏਸ਼ੀਆ ਦੀ ਸੂਚੀ ‘ਚ ਜੈਪੁਰ ਦਾ ਅੰਬੇਰ ਕਿਲ੍ਹਾ ਨੌਵੇਂ ਨੰਬਰ ‘ਤੇ ਅਤੇ ਪੰਜਾਬ ਦੇ ਅੰਮਿ੍ਤਸਰ ‘ਚ ਸਥਿਤ ਸ੍ਰੀ ਹਰਿਮੰਦਰ ਸਾਹਿਬ 10ਵੇਂ ਸਥਾਨ ‘ਤੇ ਹੈ |

ਏਸ਼ੀਆ ਦੀ ਸੂਚੀ ‘ਚ ਅੰਗਕੋਰ ਵਾਟ ਚੋਟੀ ‘ਤੇ ਹੈ, ਉਸ ਤੋਂ ਬਾਅਦ ਤਾਜ ਮਹਿਲ ਦਾ ਨਾਂਅ ਆਉਂਦਾ ਹੈ, ਉਸ ਤੋਂ ਬਾਅਦ ਬੈਂਕਾਕ ‘ਚ ਟੈਂਪਲ ਆਫ ਰੈਕਲੀਨਿੰਗ ਬੁੱਧਾ, ਚੀਨ ਦੇ ਬੀਜਿੰਗ ਦੀ ਕੰਧ, ਜਾਪਾਨ ਦੇ ਕਿਓਟੋ ਦਾ ਫੂਸ਼ਿਮੀ ਇਨਾਰੀ ਤਾਇਸ਼ਾ ਮੰਦਰ, ਮਿਆਂਮਾਰ ‘ਚ ਸ਼ਵੇਦਾਗੋਨ ਪਗੋਡਾ, ਕੁਆਲਾਲੰਪੁਰ ਦੇ ਪੈਟਰੋਨਾਸ ਟਵਿਨ ਟਾਵਰ, ਵਿਅਤਨਾਮ ਦੇ ਹੋ ਚੀ ਮਿਨ੍ਹ ਸਿਟੀ ‘ਚ ਕੂ ਚੀ ਸੁਰੰਗ ਦਾ ਨੰਬਰ ਆਉਂਦਾ ਹੈ |


ਭਾਰਤ ਦੇ ਟਰਿੱਪ ਮੈਨੇਜਰ ਨਿਖਿਲ ਗੰਜੂ ਕਹਿੰਦੇ ਹਨ ਭਾਰਤ ‘ਚ ਕਈ ਆਸਾਧਾਰਨ ਅਤੇ ਦਰਸ਼ਨੀ ਸਥਾਨ ਹਨ | ਇਨ੍ਹਾਂ ਸਥਾਨਾਂ ਦਾ ਦੌਰਾ ਕਰਨਾ ਦੇਸ਼ ਦੇ ਇਤਿਹਾਸ ਤੋਂ ਜਾਣੂ ਹੋਣ ਦਾ ਸ਼ਾਨਦਾਰ ਤਰੀਕਾ ਹੈ |

About thatta

Comments are closed.

Scroll To Top
error: