Home / ਹੈਡਲਾਈਨਜ਼ ਪੰਜਾਬ / ਸਿੱਖਾਂ ਦੀ ਅੱਜ-ਕੱਲ੍ਹ ਪੂਰੀ ਬੱਲੇ-ਬੱਲੇ ਆ: ਹੁਣ ਇਸ ਸਿੱਖ ਨੇ ਜੰਮੂ ਕਸ਼ਮੀਰ ‘ਚ ਮੁਸਲਿਮ ਵੀਰਾਂ ਦਾ ਜਿੱਤ ਲਿਆ ਦਿਲ

ਸਿੱਖਾਂ ਦੀ ਅੱਜ-ਕੱਲ੍ਹ ਪੂਰੀ ਬੱਲੇ-ਬੱਲੇ ਆ: ਹੁਣ ਇਸ ਸਿੱਖ ਨੇ ਜੰਮੂ ਕਸ਼ਮੀਰ ‘ਚ ਮੁਸਲਿਮ ਵੀਰਾਂ ਦਾ ਜਿੱਤ ਲਿਆ ਦਿਲ

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅਣਪਛਾਤੇ ਸਿੱਖ ਵਿਅਕਤੀ ਵੱਲੋਂ ਗੁਆਂਢ ਵਿੱਚ ਰਹਿੰਦੇ ਮੁਸਲਿਮਾਂ ਨੂੰ ਸੇਹਰੀ ਲਈ ਜਗਾਉਣ ਦੀ ਵੀਡੀਓ ਵਾਇਰਲ ਹੋਈ ਹੈ। ਇੱਕੀ ਸਕਿੰਟਾਂ ਦੀ ਇਸ ਵੀਡੀਓ ਵਿੱਚ ਇਹ ਸਿੱਖ ਵਿਅਕਤੀ ਢੋਲ ਵਜਾ ਕੇ ਗੁਆਂਢ ਵਿੱਚ ਰਹਿੰਦੇ ਮੁਸਲਿਮਾਂ ਨੂੰ ਸੇਹਰੀ ਲਈ ਜਗਾਉਂਦਾ ਹੈ। ਇਹ ਵੀਡੀਓ ਵੱਖ-ਵੱਖ ਮੀਡੀਆ ਪਲੇਟਫਾਰਮਾਂ ’ਤੇ ਵੱਡੇ ਪੱਧਰ ’ਤੇ ਸ਼ੇਅਰ ਕੀਤੀ ਜਾ ਰਹੀ ਹੈ।

ਅਣਪਛਾਤਾ ਸਿੱਖ ਵਿਅਕਤੀ ਕਹਿੰਦਾ ਹੈ , ‘‘ਅੱਲਾ ਰਸੂਲ ਦੇ ਪਿਆਰਿਓ, ਜੰਨਤ ਦੇ ਤਲਬਗਾਰੋ, ਉਠੋ ਰੋਜ਼ਾ ਰੱਖੋ।’’ ਲੋਕਾਂ ਵੱਲੋਂ ਇਸ ਨੌਜਵਾਨ ਦੀ ਇਹ ਕਹਿੰਦਿਆਂ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਇਸ ਨੇ ਫਿਰੂਕ ਏਕਤਾ ਦੀ ਮਿਸਾਲ ਪੇਸ਼ ਕੀਤੀ ਹੈ ਜੋ ਸਦੀਆਂ ਤੋਂ ਕਸ਼ਮੀਰ ਵਿੱਚ ਰਹੀ ਹੈ।

About thatta

Comments are closed.

Scroll To Top
error: