ਸਿਡਨੀ ਵਿਚ ਚੌਥਾ ਗਤਕਾ ਮੁਕਾਬਲਾ ਕਰਵਾਇਆ

27

346937__d25062966ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਿੱਖਾਂ ਨੂੰ ਬਖ਼ਸ਼ੀ ਗਤਕਾ ਖੇਡ ਨੂੰ ਵਿਦੇਸ਼ਾਂ ਵਿਚ ਵੀ ਚੜ੍ਹਦੀ ਕਲਾ ਵਿਚ ਰੱਖਣ ਦੇ ਮੰਤਵ ਨਾਲ ਗਤਕਾ ਮੁਕਾਬਲਾ ਕਰਵਾਇਆ ਗਿਆ। ਚੌਥੇ ਸਾਲਾਨਾ ਰਾਸ਼ਟਰੀ ਗਤਕਾ ਮੁਕਾਬਲੇ ਵਿਚ ਲੜਕੇ ਅਤੇ ਲੜਕੀਆਂ ਦੋਵਾਂ ਨੇ ਭਾਗ ਲਿਆ। ਇਸ ਗਤਕੇ ਮੁਕਾਬਲੇ ਵਿਚ ਹਰੇਕ ਖਿਡਾਰੀ ਨੂੰ 4 ਮਿੰਟ ਦਾ ਸਮਾਂ ਦਿੱਤਾ ਗਿਆ, ਜਿਸ ਵਿਚ 2 ਮਿੰਟ ਉਸ ਦੇ ਤਲਵਾਰਬਾਜ਼ੀ ਦੇ ਸਨ। ਇਸ ਮੁਕਾਬਲੇ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਗਤਕੇ ਦਾ ਮੰਤਵ ਅਤੇ ਸੰਦੇਸ਼ ਨੂੰ ਸਿੱਖਾਂ ਤੱਕ ਪਹੁੰਚਾਉਣ ਲਈ ਅਜਿਹੇ ਮੁਕਾਬਲੇ ਅਤੇ ਸੈਮੀਨਾਰ ਰੱਖਣੇ ਜ਼ਰੂਰੀ ਹਨ। ਵਿਸ਼ੇਸ਼ ਹੈ ਕਿ ਇਸ ਮੁਕਾਬਲੇ ਵਿਚ ਕੁੜੀਆਂ ਨੂੰ ਵੀ ਪੂਰੀ ਸਮਾਨਤਾ ਨਾਲ ਹਿੱਸਾ ਦਿੱਤਾ ਗਿਆ ਅਤੇ ਆਪਣੀ ਕਲਾ ਦੀ ਨਿੰਪੁਨਤਾ ਦਿਖਾਉਣ ਦਾ ਸਮਾਂ ਪ੍ਰਦਾਨ ਕੀਤਾ ਗਿਆ। ਇਹ ਸਾਲਾਨਾ ਗਤਕਾ ਮੁਕਾਬਲਾ ਨਿਊ ਸਾਊਥ ਵੇਲਜ਼ ਸੂਬੇ ਦੇ ਆਧਾਰ ‘ਤੇ ਹੁੰਦਾ ਹੈ, ਜਿਸ ਵਿਚ ਸਿਡਨੀ ਤੋਂ ਬਾਹਰੋਂ ਵੀ ਬੱਚੇ ਹਿੱਸਾ ਲੈਣ ਆਉਂਦੇ ਹਨ।