Home / ਦੇਸ਼ ਵਿਦੇਸ਼ / ਆਸਟਰੇਲੀਆ / ਸਿਡਨੀ ਵਿਚ ਖਾਲਸੇ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ

ਸਿਡਨੀ ਵਿਚ ਖਾਲਸੇ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ

ਖਾਲਸੇ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਪਾਰਕਲੀ ਸਾਹਿਬ ਸਿਡਨੀ ਵਿਖੇ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਇਹ ਸਮਾਗਮ 16 ਮਈ ਤੱਕ ਚੱਲਣਗੇ। ਇਨ੍ਹਾਂ ਸਮਾਗਮ ਵਿਚ ਪੰਥ ਪ੍ਰਸਿੱਧ ਵਿਦਵਾਨ ਭਾਈ ਬਲਵਿੰਦਰ ਸਿੰਘ ਰੰਗੀਲਾ, ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ, ਭਾਈ ਦਰਸ਼ਨ ਸਿੰਘ ਜੀ ਨਿਰਮਲ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਾਲੇ ਭਾਈ ਗੁਰਨਾਮ ਸਿੰਘ ਜੀ, ਹਾਜ਼ੂਰੀ ਰਾਗੀ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਵਾਲੇ, ਭਾਈ ਕੁਲਵੰਤ ਸਿੰਘ ਜੱਵਦੀ ਵਾਲੇ, ਭਾਈ ਗੁਰਬਖਸ਼ ਸਿੰਘ ਜੀ, ਭਾਈ ਸੁਖਵਿੰਦਰ ਸਿੰਘ ਜੀ ਅਤੇ ਕਈ ਹੋਰ ਰਾਗੀ ਢਾਡੀ ਜੱਥੇ ਅਤੇ ਕਵੀਸ਼ਰੀ ਜੱਥੇ ਆਪਣੇ ਮਨੋਹਰ ਬਚਨਾਂ ਨਾਲ ਸੰਗਤਾਂ ਨੂੰ ਇਤਿਹਾਸ ਨਾਲ ਜੋੜਨਗੇ। ਭਾਈ ਬਲਵੀਰ ਸਿੰਘ ਯੂ. ਕੇ. ਵਾਲੇ ਕਥਾ ਦੁਆਰਾ ਆਪਣੀ ਹਾਜ਼ਰੀ ਲਗਵਾਉਣਗੇ। ਗੁਰੂ ਘਰ ਦੇ ਸੈਕਟਰੀ ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 13 ਐਪ੍ਰਲ ਨੂੰ ਇਹ ਸਮਾਗਮ ਸਵੇਰੇ 4 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ। ਵਿਸ਼ੇਸ਼ ਹੈ ਕਿ 12 ਅਪ੍ਰੈਲ ਨੂੰ ਖਾਲਸਾ ਸਿਰਜਣਾ ਪੁਰਬ ਨੂੰ ਮੁੱਖ ਰੱਖਦਿਆਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਅਤੇ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ 26 ਅਪ੍ਰੈਲ ਨੂੰ ਅੰਮ੍ਰਿਤ ਸੰਚਾਰ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿਚ ਸਿਡਨੀ ਦੀਆਂ ਸੰਗਤਾਂ ਵਧ-ਚੜ੍ਹ ਕੇ ਹਾਜ਼ਰੀ ਭਰਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

About thatta

Comments are closed.

Scroll To Top
error: