ਸਿਡਨੀ ‘ਚ ਸ਼ਰਧਾ ਨਾਲ ਮਨਾਇਆ ਗਿਆ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ

26

2014_6image_16_44_164800045sydney-ll

ਸਿਡਨੀ (ਬਲਵਿੰਦਰ ਸਿੰਘ ਧਾਲੀਵਾਲ)—ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ, 1 ਜੂਨ ਦਿਨ ਐਤਵਾਰ ਨੂੰ ਗੁਰੂ ਘਰ ਪਾਰਕਲੀ ਸਿਡਨੀ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰੂ ਅਰਜਨ ਦੇਵ ਜੀ ਨੂੰ ਸਿੱਖ ਧਰਮ ‘ਚ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਉਨ੍ਹਾਂ ਦੀ ਬੇਮਿਸਾਲ ਕੁਰਬਾਨੀ ਹਰ ਸਿੱਖ ਨੂੰ ਉਨ੍ਹਾਂ ਦੇ ਫਰਜ਼ ਚੇਤਾ ਕਰਾਉਂਦੀ ਹੈ ਅਤੇ ਸਿਖਾਉਂਦੀ ਹੈ ਕਿ ਆਪਣੇ ਤੋਂ ਗਰੀਬ ਦੀ ਬਾਂਹ ਫੜ੍ਹਨੀ ਅਤੇ ਉਸ ਦੀ ਖ਼ਾਤਰ ਜੇਕਰ ਜਾਨ ਵੀ ਤਲੀ ‘ਤੇ ਰੱਖਣੀ ਪੈ ਜਾਏ ਜਾਏ ਤਾਂ ਡੋਲਣਾ ਨਹੀਂ। ਗੁਰੂ ਅਰਜਨ ਦੇਵ ਜੀ ਆਪਣੀ ਸ਼ਹੀਦੀ ਰਾਹੀਂ ਅਜਿਹੇ ਪੂਰਨੇ ਪਾ ਗਏ ਕਿ ਰਹਿੰਦੀ ਦੁਨੀਆ ਤੱਕ ਉਨ੍ਹਾਂ ਦੀ ਕੁਰਬਾਨੀ ਮਨੁੱਖਤਾ ਦੇ ਦਿਲ ‘ਚ ਪ੍ਰਮਾਤਮਾ ਦਾ ਭਾਣਾ ਮੰਨਣ ਦਾ ਬਲ ਬਖਸ਼ਦੀ ਰਹੇਗੀ। ਉਨ੍ਹਾ ਦੇ ਇਸ ਸ਼ਹੀਦੀ ਦਿਵਸ਼ ‘ਤੇ ਸਿਡਨੀ ਦੇ ਗੁਰੂ ਘਰ ਪਾਰਕਲੀ ਵਿਚ ਸੁੰਦਰ ਦੀਵਾਨ ਸਜਾਏ ਗਏ, ਜਿਸ ਵਿਚ ਸਵੇਰੇ 10 ਵਜੇ ਸ੍ਰੀ ਅੰਖਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ। ਇਸ ਉਪਰੰਤ ਭਾਈ ਦਰਸਨ ਸਿੰਘ ਨਿਰਮਲ ਜੀ ਹਜ਼ੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਅਤੇ ਭਾਈ ਫੌਜ਼ਾ ਸਿੰਘ ਸਾਗਰ ਦੇ ਢਾਡੀ ਜੱਥੇ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹਜ਼ਾਰਾ ਦੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਘਰ ਮੱਥੇ ਟੇਕੇ। ਗੁਰਦੁਆਰਾ ਦੇ ਸੈਕਟਰੀ ਜਸਬੀਰ ਸਿੰਘ ਥਿੰਦ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰੂ ਜੀ ਦੇ ਇਸ ਬਲਿਦਾਨ ਦਿਵਸ ਤੇ ਸੰਗਤਾ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਸੰਗਤਾ ਨੂੰ ਗੁਰੂ ਸਾਹਿਬ ਦੀਆ ਕੁਰਬਾਨੀਆਂ ਤੋਂ ਸਬਕ ਲੈਣ ਦੀ ਅਪੀਲ ਕੀਤੀ।