ਸਿਡਨੀ ‘ਚ ਨਵੇਂ ਸਾਲ ਦਾ ਹੋਇਆ ਸ਼ਾਨਦਾਰ ਆਗਾਜ਼

2

2014_1image_18_09_120236233new_year_sidney.jpeg-ll

ਸਿਡਨੀ ‘ਚ ਨਵੇਂ ਸਾਲ ‘2014’ ਦਾ ਹਰ ਵਿਅਕਤੀ ਨੇ ਆਪਣੇ ਅੰਦਾਜ਼ ਵਿਚ, ਨਵੀਂਆਂ ਉਮੀਦਾਂ ਨਾਲ ਸੁਆਗਤ ਕੀਤਾ ਅਤੇ ਦੁਆ ਕੀਤੀ ਕਿ ਇਹ ਸਾਲ ਖੁਸ਼ੀਆਂ ਭਰਿਆ ਹੋਵੇ। ਆਸਟ੍ਰੇਲੀਆ ਸਮੇਤ ਪੂਰੀ ਦੁਨੀਆ ਵਿਚ ਨਵੇਂ ਸਾਲ ਦਾ ਸੁਆਗਤ ਆਤਿਸ਼ਬਾਜ਼ੀ, ਜਸ਼ਨ ਅਤੇ ਵਧਾਈਆਂ ਨਾਲ ਕੀਤਾ ਗਿਆ। ਲੋਕ ਨਵੇਂ ਸਾਲ ਦੇ ਮੌਕੇ ਸਿਡਨੀ  ਦੇ ਮੁੱਖ ਬਜ਼ਾਰਾਂ, ਸ਼ਾਪਿੰਗ ਮਾਲ ਅਤੇ ਹੋਰ ਥਾਵਾਂ ‘ਤੇ ਘੁੰਮਣ ਲਈ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਤੇ 2014 ਦਾ ਸੁਆਗਤ ਕੀਤਾ। ਹਰ ਪਾਸੇ ਪਾਰਟੀਆਂ ਦਾ ਦੌਰ ਰਿਹਾ।  ਨਵੇਂ ਸਾਲ ਲਈ ਸਿਡਨੀ ਪੁਲਸ ਨੇ ਆਵਾਜਾਈ, ਸੁਰੱਖਿਆ ਅਤੇ ਹੋਰ ਚੀਜ਼ਾਂ ਦਾ ਉਚਿਤ ਢੰਗ ਨਾਲ ਪ੍ਰਬੰਧ ਕੀਤਾ ਸੀ। ਇਸ ਮੌਕੇ ਭਾਰਤੀ ਭਾਈਚਾਰੇ ਵਲੋਂ ਵੀ ਗੁਰਦੁਆਰਾ ਸਾਹਿਬਾਨ ਅਤੇ ਮੰਦਰਾਂ ਵਿੱਚ ਆਉਣ ਵਾਲੇ ਸਾਲ ਦਾ ਸੁਆਗਤ ਕਰਨ ਲਈ ਵੱਡੀ ਗਿਣਤੀ ‘ਚ ਹਾਜ਼ਰੀ ਲਗਵਾਈ ਗਈ। (source Jag Bani)