Home / ਸੁਣੀ-ਸੁਣਾਈ / ਸਾਰੇ ਸਾਬਕਾ ਫ਼ੌਜੀਆਂ ਨੂੰ ਮਿਲੇਗਾ ਇਕ ਰੈਂਕ ਇਕ ਪੈਨਸ਼ਨ ਦਾ ਲਾਭ-ਮੋਦੀ

ਸਾਰੇ ਸਾਬਕਾ ਫ਼ੌਜੀਆਂ ਨੂੰ ਮਿਲੇਗਾ ਇਕ ਰੈਂਕ ਇਕ ਪੈਨਸ਼ਨ ਦਾ ਲਾਭ-ਮੋਦੀ

1058504__modi (1)

ਫਰੀਦਾਬਾਦ/ ਨਵੀਂ ਦਿੱਲੀ, 6 ਸਤੰਬਰ (ਜਸਬੀਰ ਸਿੰਘ ਦੁੱਗਲ, ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵਨ ਰੈਂਕ ਵਨ ਪੈਨਸ਼ਨ’ ‘ਤੇ ਸਰਕਾਰ ਦੇ ਫ਼ੈਸਲੇ ਨੂੰ ਲੈ ਕੇ ਸੈਨਿਕ ਬਲਾਂ ਨੂੰ ‘ਗੁਮਰਾਹ ਕਰਨ’ ਵਾਲਿਆਂ ‘ਤੇ ਨਿਸ਼ਾਨਾ ਸਾਧਦਿਆਂ ਕਾਂਗਰਸ ‘ਤੇ ਹਮਲਾ ਬੋਲਿਆ ਅਤੇ ਕਿਹਾ ਕਿ ਵਿਰੋਧੀ ਪਾਰਟੀ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਉਸ ਨੇ ਸਾਬਕਾ ਫ਼ੌਜੀਆਂ ਦੀ ਮੰਗ ‘ਤੇ ਬੀਤੇ 40 ਸਾਲਾਂ ਵਿਚ ਕੁਝ ਨਹੀਂ ਕੀਤਾ | ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਸਵੈ-ਇੱਛਾ ਸੇਵਾ ਮੁਕਤ ਹੋਣ ਵਾਲੇ ਸੈਨਿਕਾਂ ਨੂੰ ਵੀ ‘ਵਨ ਰੈਂਕ ਵਨ ਪੈਨਸ਼ਨ’ (ਓ. ਆਰ. ਓ. ਪੀ.) ਦੇ ਸਾਰੇ ਲਾਭ ਮਿਲਣਗੇ | ਪ੍ਰਧਾਨ ਮੰਤਰੀ ਨੇ ਕਿਹਾ, ‘ਵਨ ਰੈਂਕ ਵਨ ਪੈਨਸ਼ਨ’ ਲਾਗੂ ਕਰਨ ਲਈ 8000-10,000 ਕਰੋੜ ਰੁਪਏ ਦਾ ਖਰਚ ਆਵੇਗਾ | ਕੁਝ ਲੋਕ ਸਾਬਕਾ ਫ਼ੌਜੀਆਂ ਨੂੰ ਸਮੇਂ ਤੋਂ ਪਹਿਲਾਂ ਸੇਵਾ-ਮੁਕਤੀ ਅਤੇ ਇਕ ਕਮਿਸ਼ਨ ਗਠਿਤ ਕੀਤੇ ਜਾਣ ਦੇ ਪ੍ਰਸਤਾਵ ‘ਤੇ ਗੁਮਰਾਹ ਕਰ ਰਹੇ ਹਨ | ਬਦਰਪੁਰ-ਫਰੀਦਾਬਾਦ ਮੈਟਰੋ ਰੇਲ ਦਾ ਉਦਘਾਟਨ ਕਰਨ ਬਾਅਦ ਇਥੇ ਸੈਕਟਰ 12 ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਫ਼ੌਜ ਵਿਚ ਜਵਾਨ 15-17 ਸਾਲ ਦੀ ਸੇਵਾ ਬਾਅਦ ਸੇਵਾ-ਮੁਕਤ ਹੋ ਜਾਂਦੇ ਹਨ | ਕੁਝ ਲੋਕ ਸੋਚਦੇ ਹਨ ਕਿ ਉਨ੍ਹਾਂ ਨੂੰ ‘ਵਨ ਰੈਂਕ ਵਨ ਪੈਨਸ਼ਨ’ ਦੇ ਲਾਭ ਨਹੀਂ ਮਿਲਣਗੇ, ਉਹ ਤੁਹਾਨੂੰ ਸਵੈ-ਇੱਛਾ ਸੇਵਾ-ਮੁਕਤੀ (ਵੀ.ਆਰ.ਐਸ.ਦੀ ਯੋਜਨਾ) ਦੇ ਨਾਂਅ ‘ਤੇ ਗੁੰਮਰਾਹ ਕਰ ਰਹੇ ਹਨ | ਮੋਦੀ ਨੇ ਅੱਗੇ ਕਿਹਾ, ‘ਪਰ ਜੇਕਰ ਕਿਸੇ ਨੂੰ ‘ਵਨ ਰੈਂਕ ਵਨ ਪੈਨਸ਼ਨ’ ਮਿਲੇਗੀ ਤਾਂ ਉਹ ਜਵਾਨ ਹਨ |’ ਜੋ ਜ਼ਖ਼ਮੀ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਮਜ਼ਬੂਰੀ ਵੱਸ ਫ਼ੌਜ ਦੀ ਨੌਕਰੀ ਛੱਡਣੀ ਪੈਂਦੀ ਹੈ ਤਾਂ ਉਨ੍ਹਾਂ ਨੂੰ ਵੀ ‘ਵਨ ਰੈਂਕ ਵਨ ਪੈਨਸ਼ਨ’ ਮਿਲੇਗੀ ਅਤੇ ਜੋ ਪ੍ਰਧਾਨ ਮੰਤਰੀ ਸੈਨਾ ਨਾਲ ਪ੍ਰੇਮ ਕਰਦਾ ਹੋਵੇ ਉਹ ਅਜਿਹੇ ਲੋਕਾਂ ਨੂੰ ਵਨ ਰੈਂਕ ਵਨ ਪੈਨਸ਼ਨ’ ਦੇ ਲਾਭਾਂ ਤੋਂ ਵਾਂਝਿਆਂ ਕਿਵੇਂ ਰੱਖ ਸਕਦਾ ਹੈ |’ ਕਮਿਸ਼ਨ ਦਾ ਗਠਨ ਕਰਨ ਦੇ ਪ੍ਰਸਤਾਵ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਨਿਕ ਜਵਾਨਾਂ ਨੂੰ ਇਸ ਮੁੱਦੇ ‘ਤੇ ਗੁੰਮਰਾਹ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਕੋਈ ਤਨਖਾਹ ਕਮਿਸ਼ਨ ਨਹੀਂ ਹੈ | ਜੇ ਕੋਈ ਕਮੀ ਰਹਿ ਗਈ ਹੈ ਤਾਂ ਇਹ ਕਮਿਸ਼ਨ ਇਨ੍ਹਾਂ ਨੂੰ ਦੂਰ ਕਰਨ ਲਈ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿਚ ਜੋ ਕਮੀਆਂ ਹਨ, ਉਨ੍ਹਾਂ ਨੂੰ ਜਲਦੀ ਦਰੁੱਸਤ ਕਰ ਲਿਆ ਜਾਵੇਗਾ |

ਪ੍ਰਧਾਨ ਮੰਤਰੀ ਨੇ ਮੈਟਰੋ ‘ਚ ਕੀਤੀ ਯਾਤਰਾ-ਮੁਸਾਫਿਰਾਂ ਨੇ ਲਈ ਸੈਲਫੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 2900 ਕਰੋੜ ਦੀ ਲਾਗਤ ਵਾਲੀ ਬਦਰਪੁਰ-ਫਰੀਦਾਬਾਦ ਮੈਟਰੋ ਦਾ ਉਦਘਾਟਨ ਕਰਨ ਲਈ ਦਿੱਲੀ ਮੈਟਰੋ ਵਿਚ ਸਫ਼ਰ ਕੀਤਾ | ਇਹ ਮੈਟਰੋ ਮਾਰਗ ਫਰੀਦਾਬਾਦ ਨੂੰ ਦਿੱਲੀ ਨਾਲ ਜੋੜੇਗਾ | ਮੋਦੀ ਨੇ ਮੁਸਾਫਿਰਾਂ ਨਾਲ ਗੱਲਬਾਤ ਕੀਤੀ ਸੈਲਫ਼ੀ ਵੀ ਖਿਚਵਾਈ | ਮੋਦੀ ਲਾਈਨ 6 ਜਨਪਥ ਸਟੇਸ਼ਨ ਤੋਂ ਕਰੀਬ 10 ਵਜੇ ਸਵਾਰ ਹੋਏ ਅਤੇ ਉਨ੍ਹਾਂ ਦੇ ਫਰੀਦਾਬਾਦ ਦੇ ਬਾਟਾ ਚੌਕ ਮੈਟਰੋ ਸਟੇਸ਼ਨ ‘ਤੇ ਪੁੱਜਣ ‘ਤੇ ਕੇਂਦਰੀ ਸ਼ਹਿਰੀ ਵਿਕਾਸ ਬਾਰੇ ਮੰਤਰੀ ਵੈਂਕਈਆ ਨਾਇਡੂ, ਕੇਂਦਰੀ ਪੇਂਡੂ ਵਿਕਾਸ ਬਾਰੇ ਮੰਤਰੀ ਬੀਰੇਂਦਰ ਸਿੰਘ, ਹਰਿਆਣਾ ਦੇ ਰਾਜਪਾਲ ਕੈਪਟਨ ਸਿੰਘ ਸੋਲੰਕੀ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸਵਾਗਤ ਕੀਤਾ |
ਨਹੀਂ ਮਿਲਿਆ ਪੀਣ ਦਾ ਪਾਣੀ, ਲੋਕ ਬੈਠੇ ਰਹੇ ਬੱਸਾਂ ‘ਚ
ਸਹੂਲਤਾਂ ਨੂੰ ਲੈ ਕੇ ਰੈਲੀ ਪੂਰੀ ਤਰ੍ਹਾਂ ਅਸਫਲ ਰਹੀ। ਰੈਲੀ ਵਾਲੇ ਪੰਡਾਲ ਵਿਚ ਇੰਨੀ ਵੀ ਥਾਂ ਨਹੀਂ ਸੀ ਕਿ ਰੈਲੀ ਵਿਚ ਸਾਰੇ ਲੋਕ ਪ੍ਰਧਾਨ ਮੰਤਰੀ ਦਾ ਸੰਬੋਧਨ ਸੁਣ ਸਕਦੇ। ਅੱਧੀ ਭੀੜ ਰੈਲੀ ਵਾਲੀ ਥਾਂ ‘ਤੇ ਪ੍ਰਧਾਨ ਮੰਤਰੀ ਦਾ ਸੰਬੋਧਨ ਸੁਣ ਰਹੀ ਸੀ, ਤਾਂ ਅੱਧੀ ਭੀੜ ਆਪਣੀਆਂ ਬੱਸਾਂ ਵਿਚ ਬੈਠੀ ਹੋਈ ਸੀ।
ਯੂਥ ਕਾਂਗਰਸੀਆਂ ਨੇ ਕਾਲੇ ਝੰਡੇ ਵਿਖਾਏ
ਯੂਥ ਕਾਂਗਰਸ ਵਰਕਰਾਂ ਨੇ ਬਾਈਪਾਸ ਰੋਡ ‘ਤੇ ਰੈਲੀ ਨੂੰ ਕਾਲੇ ਝੰਡੇ ਵਿਖਾਏ। ਕਾਂਗਰਸੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੋਂ ਫਰੀਦਾਬਾਦ ਨੂੰ ਕੋਈ ਨਵੀਂ ਪਰਿਯੋਜਨਾ ਦੀ ਸੌਗਾਤ ਨਹੀਂ ਮਿਲੀ।
ਨਹੀਂ ਕੀਤਾ ਨਵੇਂ ਪ੍ਰੋਜੈਕਟ ਦਾ ਐਲਾਨ
ਭਾਜਪਾ ਆਗੂਆਂ ਤੇ ਵਿਧਾਇਕਾਂ ਨੇ ਦਾਅਵੇ ਕੀਤੇ ਸਨ ਕਿ ਰੈਲੀ ‘ਚ ਪ੍ਰਧਾਨ ਮੰਤਰੀ ਫਰੀਦਾਬਾਦ ਲਈ ਵੱਡਾ ਐਲਾਨ ਕਰਨਗੇ ਪਰ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ‘ਚ ਫਰੀਦਾਬਾਦ ਲਈ ਤਾਂ ਦੂਰ, ਪੂਰੇ ਹਰਿਆਣਾ ਲਈ ਵੀ ਕੁੱਝ ਨਾ ਦਿੱਤੇ ਜਾਣ ਨਾਲ ਲੋਕਾਂ ‘ਚ ਭਾਰੀ ਰੋਸ ਵਿਖਾਈ ਦਿੱਤਾ।

About thatta

Comments are closed.

Scroll To Top
error: