ਸਾਡੇ ਲੀਡਰ ਮਿੱਤਰੋ ਬੜੇ ਕਮਾਲ।

21

934701_10151409725672167_2045819149_a

 

 

 

 

 

 

 

ਭਾਵੇਂ ਇੰਡੀਆ ਭਾਵੇਂ ਕੈਨੇਡਾ
ਹਰ ਥਾਂ ਪੈਂਦਾ ਲੋਕਾਂ ਨੂੰ ਠੇਡਾ।
ਚੋਣਾਂ ਤੋਂ ਪਹਿਲਾਂ ਵੱਡੇ ਵਾਧੇ
ਕਰਦੇ ਜਨਤਾ ਨਾਲ।
ਸਾਡੇ ਲੀਡਰ ਮਿੱਤਰੋ ਬੜੇ ਕਮਾਲ
ਸਾਡੇ ਲੀਡਰ ਮਿੱਤਰੋ ਬੜੇ ਕਮਾਲ।
ਐਸੀ ਲੋਕੋ ਜੁਗਤ ਕਰਾਂਗੇ
ਬੀਸੀ ਕਰਜਾ ਮੁਕਤ ਕਰਾਂਗੇ।
ਸੌਂਹ ਚੁੱਕਦਿਆਂ ਸਰਕਾਰ ਨਵੀਂ ਨੇ
ਖੇਡੀ ਪੁਰਾਣੀ ਚਾਲ।
ਸਾਡੇ ਲੀਡਰ ਮਿੱਤਰੋ ਬੜੇ ਕਮਾਲ
ਸਾਡੇ ਲੀਡਰ ਮਿੱਤਰੋ ਬੜੇ ਕਮਾਲ।
ਆਪਣੀ ਤਨਖਾਹ ਸਭ ਤੋਂ ਪਿਆਰੀ
ਵਾਧੇ ਦੀ ਪਰੰਪਰਾ ਰੱਖੀ ਜਾਰੀ।
ਕੀ ਰੂਲਿੰਗ ਤੇ ਕੀ ਆਪੋਜਿਸ਼ਨ
ਫਿਰ ਰਲ ਗਏ ਦੋਨੋਂ ਨਾਲ।
ਸਾਡੇ ਲੀਡਰ ਮਿੱਤਰੋ ਬੜੇ ਕਮਾਲ
ਸਾਡੇ ਲੀਡਰ ਮਿੱਤਰੋ ਬੜੇ ਕਮਾਲ।
ਕਿਸ ਨੇ ਬੋਲਣਾ ਕਿਸ ਨੇ ਕਹਿਣਾ
ਬੇਸ਼ਰਮੀ ਹੈ ਇਹਨਾਂ ਦਾ ਗਹਿਣਾ।
ਚੁੱਪ ਹੋ ਜਾਣ ਗੇ ਬੋਲਣ ਵਾਲੇ
ਹੋ ਕੇ ਹਾਲੋਂ ਬੇਹਾਲ
ਸਾਡੇ ਲੀਡਰ ਮਿੱਤਰੋ ਬੜੇ ਕਮਾਲ
ਸਾਡੇ ਲੀਡਰ ਮਿੱਤਰੋ ਬੜੇ ਕਮਾਲ।

 

ਪ੍ਰੋਫੈਸਰ ਅਵਤਾਰ ਸਿੰਘ ਵਿਰਦੀ,

ਸਰੀ, ਬੀ.ਸੀ.