ਸ਼ਹੀਦ ਊਧਮ ਸਿੰਘ ਨੂੰ ਬੂਟੇ ਲਗਾ ਕੇ ਸ਼ਰਧਾਂਜਲੀ ਭੇਂਟ।

10

ਯੂਥ ਸਪੋਰਟਸ ਕਲੱਬ ਰਜਿ: ਬੂਲਪੁਰ ਵੱਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਸਰਕਾਰੀ ਐਲੀਮੈਂਟਰੀ ਸਕੂਲ ਕਾਹਨਾ ਵਿਖੇ ਬੂਟੇ ਲਗਾ ਕੇ ਮਨਾਇਆ ਗਿਆ। ਇਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਕਾਹਨਾ ‘ਚ ਕਲੱਬ ਦੇ ਪ੍ਰਧਾਨ ਜਸਕੀਰਤ ਸਿੰਘ, ਸਮਾਜ ਸੇਵਕ ਸਾਧੂ ਸਿੰਘ ਬੂਲਪੁਰ ਸਾਬਕਾ ਬੀ.ਪੀ.ਈ.ਓ, ਸਕੂਲ ਇੰਚਾਰਜ ਅਜੀਤ ਸਿੰਘ, ਸਰਪੰਚ ਜਸਬੀਰ ਸਿੰਘ, ਚੇਅਰਮੈਨ ਐਸ.ਐਮ.ਓ ਸਰਵਨ ਸਿੰਘ ਅਤੇ ਵਾਈਸ ਚੇਅਰਮੈਨ ਪਰਮਜੀਤ ਸਿੰਘ ਨੇ ਇਕ-ਇਕ ਬੂਟਾ ਲਗਾਇਆ ਅਤੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਪਕਾਰ ਸਿੰਘ, ਰਾਜਬੀਰ ਸਿੰਘ, ਨਵਜੋਤ ਸਿੰਘ, ਵਰਿੰਦਰ ਸਿੰਘ, ਦਿਲਪ੍ਰੀਤ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਜੋਗਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਸਿਮਰਨਜੀਤ ਸਿੰਘ, ਅਜੀਤ ਸਿੰਘ, ਅਮਰੀਸ਼ ਵਾਲੀਆ, ਕੈਪਟਨ ਭਜਨ ਸਿੰਘ, ਬਲਕਾਰ ਸਿੰਘ, ਕੰਵਲਜੀਤ ਕੌਰ, ਰਣਜੀਤ ਕੌਰ ਆਦਿ ਹਾਜ਼ਰ ਸਨ।