ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ।

27

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਸਮਾਧ ਬਾਬਾ ਦਰਬਾਰਾ ਸਿੰਘ ਟਿੱਬਾ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਕਰਵਾਏ ਗਏ ਧਾਰਮਿਕ ਦੀਵਾਨ ‘ਚ ਬੀਬੀ ਚਰਨਜੀਤ ਨੇ ਕੀਰਤਨ ਰਾਹੀਂ ਇਲਾਕੇ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ। ਢਾਡੀ ਪ੍ਰੋ: ਸੁਰਜੀਤ ਸਿੰਘ ਹਰਦਾਸਪੁਰੀ ਅਤੇ ਕਵੀਸ਼ਰ ਗਿਆਨੀ ਗੁਰਦੀਪ ਸਿੰਘ ਨੇ ਵਾਰਾਂ ਪੇਸ਼ ਕੀਤੀਆਂ। ਇਸ ਮੌਕੇ ਪ੍ਰਧਾਨ ਜੀਤ ਸਿੰਘ, ਡਾ: ਦਲੀਪ ਸਿੰਘ ਮੀਤ ਪ੍ਰਧਾਨ, ਸ: ਦਰਸ਼ਨ ਸਿੰਘ ਸੈਕਟਰੀ, ਮਾਸਟਰ ਗੁਰਦੀਪ ਸਿੰਘ ਚਰਨਾ, ਬਖ਼ਸ਼ੀਸ਼ ਸਿੰਘ ਚਾਨਾ, ਮਾਸਟਰ ਗੁਲਜ਼ਾਰ ਸਿੰਘ, ਮਾਸਟਰ ਬਲਵੰਤ ਸਿੰਘ, ਗੁਰਦੀਪ ਸਿੰਘ, ਪਿਆਰਾ ਸਿੰਘ, ਗਿਆਨ ਸਿੰਘ, ਬਾਵਾ ਸਿੰਘ ਜਾਂਗਲਾ, ਬਚਨ ਸਿੰਘ ਬੂਲਪੁਰ, ਸੂਬੇਦਾਰ ਪ੍ਰੀਤਮ ਸਿੰਘ ਆਦਿ ਸ਼ਾਮਲ ਸਨ।