Home / ਤਾਜ਼ਾ ਖਬਰਾਂ / ਠੱਟਾ ਨਵਾਂ / ਸ਼ਮਸ਼ਾਨ ਘਾਟ ਦੀ ਸਫਾਈ

ਸ਼ਮਸ਼ਾਨ ਘਾਟ ਦੀ ਸਫਾਈ

ਪਿਛਲੇ ਦਿਨੀਂ ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਠੱਟਾ ਨਵਾਂ ਅਤੇ ਠੱਟਾ ਪੁਰਾਣਾ ਦੇ ਸਹਿਯੋਗ ਨਾਲ ਨੌਜਵਾਨਾਂ ਨੇ ਪਿੰਡ ਦੇ ਸ਼ਮਸ਼ਾਨ ਘਾਟ ਦੀ ਸਫਾਈ ਬੜੀ ਤਨ ਦੇਹੀ ਨਾਲ ਕਰਕੇ ਉਸ ਸਥਾਨ ਨੂੰ ਇੱਕ ਵਿਲੱਖਣ ਦਿੱਖ ਪ੍ਰਦਾਨ ਕਰਵਾਈ। ਇਸ ਸਫਾਈ ਦੇ ਆਗਾਜ਼ ਪਿੱਛੇ ਪਿੰਡ ਦੇ ਨੌਜਵਾਨਾਂ ਨੂੰ ਪ੍ਰੇਰਨ ਲਈ ਮੁੱਖ ਭੂਮਿਕਾ ਪ੍ਰੋ. ਜਸਵੰਤ ਸਿੰਘ ਮੋਮੀ ਅਤੇ ਸ. ਸੁੱਖਾ ਸਿੰਘ ਮੁੱਤੀ (ਦੋਵੇਂ ਅਮਰੀਕਾ ਵਾਸੀ) ਨੇ ਨਿਭਾਈ। ਜਿਨਾਂ ਨੇ ਨਗਰ ਦੇ ਨੌਜਵਾਨ ਸ.ਸੁਖਵਿੰਦਰ ਸਿੰਘ ਮੋਮੀ, ਐਡਵੋਕੇਟ ਬਲਵਿੰਦਰ ਸਿੰਘ ਮੋਮੀ, ਸ. ਗੁਲਜਾਰ ਸਿੰਘ ਗੋਦੀ, ਸ. ਸਤਨਾਮ ਸਿੰਘ ਧੰਜਲ ਨੂੰ ਪ੍ਰੇਰ ਕੇ ਇਸ ਕਾਰਜ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਉਣ ਲਈ ਸੁਝਾਅ ਦਿੱਤੇ। ਪ੍ਰੋ. ਜਸਵੰਤ ਸਿੰਘ ਮੋਮੀ ਅਤੇ ਸ. ਸੁੱਖਾ ਸਿੰਘ ਅਮਰੀਕਾ ਵਾਲਿਆਂ ਵੱਲੋਂ ਪਾਏ ਗਏ ਇਸ ਯੋਗਦਾਨ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੌੜ੍ਹੀ ਹੈ। ਸ਼ਮਸ਼ਾਨ ਘਾਟ ਦੀ ਸਫਾਈ ਮੁਹਿੰਮ ਨੂੰ ਅੱਗੇ ਤੋਰਦਿਆਂ ਪਿੰਡ ਠੱਟਾ ਪੁਰਾਣਾ ਦੇ ਨੌਜਵਾਨਾਂ ਸ. ਗੁਰਦਿਆਲ ਸਿੰਘ ਪ੍ਰਧਾਨ ਅਤੇ ਸ. ਜੋਗਾ ਸਿੰਘ ਦੀ ਅਗਵਾਈ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਆਸ ਹੈ ਨਗਰ ਦੇ ਸਾਰੇ ਪ੍ਰਵਾਸੀ ਵੀਰ ਇਸ ਮੁਹਿੰਮ ਨੂੰ ਹੋਰ ਚੰਗੇਰਾ ਬਨਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਰਹਿਣਗੇ। ਤਸਵੀਰਾਂ-12

About admin thatta

Comments are closed.

Scroll To Top
error: