ਸਹਿਕਾਰੀ ਸਭਾਵਾਂ ਵਿਚ ਖਾਲੀ ਅਸਾਮੀਆਂ ਭਰਨ ਦੀ ਮੰਗ *

3

ਸਹਿਕਾਰਤਾ ਵਿਭਾਗ ਦੀ ਦੇਖ-ਰੇਖ ਹੇਠ ਕੰਮ ਕਰ ਰਹੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ‘ਚੋਂ ਬਹੁਤ ਸਾਰੇ ਕਰਮਚਾਰੀ ਸੇਵਾ-ਮੁਕਤ ਹੋ ਚੁੱਕੇ ਹਨ। ਨਵੀਂ ਭਰਤੀ ਦਾ ਕੰਮ ਬੰਦ ਹੋਣ ਨਾਲ ਸਹਿਕਾਰੀ ਸਭਾਵਾਂ ‘ਚ ਕਰਮਚਾਰੀਆਂ ਦੀ ਗਿਣਤੀ ਘੱਟ ਗਈ ਹੈ। ਜਿਸ ਕਰਕੇ ਸਭਾਵਾਂ ਦੇ ਕੰਮ ਕਾਜ ‘ਤੇ ਫਰਕ ਪੈਣਾ ਸ਼ੁਰੂ ਹੋ ਗਿਆ ਹੈ। ਸੁਲਤਾਨਪੁਰ ਲੋਧੀ ਬਲਾਕ ਦੀਆਂ 22 ਸਭਾਵਾਂ ‘ਚੋਂ ਬਹੁਤੀਆਂ ‘ਚ ਸਿਰਫ਼ ਇਕ-ਇਕ ਕਰਮਚਾਰੀ ਹੀ ਸਾਰੀਆਂ ਪੋਸਟਾਂ ਦਾ ਕੰਮ ਕਰ ਰਿਹਾ ਹੈ। ਜਿਸ ਕਰਕੇ ਵਸੂਲੀ ਦੇ ਟਾਇਮ ਬਹੁਤੀਆਂ ਸਭਾਵਾਂ ਸੈਕਟਰੀ ਦੇ ਬੈਂਕ ਜਾਣ ਕਾਰਨ ਬੰਦ ਹੋ ਜਾਂਦੀਆਂ ਹਨ। ਸਹਿਕਾਰੀ ਸਭਾਵਾਂ ਦੇ ਪ੍ਰਬੰਧਕ ਭਾਵੇਂ ਇਨ੍ਹਾਂ ਸਭਾਵਾਂ ਵਿਚ ਭਰਤੀ ਕਰਨ ਨੂੰ ਤਿਆਰ ਹਨ, ਪਰ ਸਰਕਾਰ ਵੱਲੋਂ ਮਨਜ਼ੂਰੀ ਨਾ ਮਿਲਣ ਕਰਕੇ ਭਰਤੀ ਦਾ ਕੰਮ ਠੱਪ ਹੈ। ਬਹੁਤ ਸਾਰੀਆਂ ਸਭਾਵਾਂ ਦੇ ਪ੍ਰਧਾਨ, ਮੀਤ ਪ੍ਰਧਾਨ ਤੇ ਕਮੇਟੀ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਸਭਾਵਾਂ ਵਿਚ ਭਰਤੀ ਚਾਲੂ ਕੀਤੀ ਜਾਵੇ। ਇਹ ਮੰਗ ਕਰਨ ਵਾਲਿਆਂ ਵਿਚ, ਮੋਠਾਂਵਾਲਾ, ਡਡਵਿੰਡੀ, ਬਿਧੀਪੁਰ, ਮੈਰੀਪੁਰ, ਟਿੱਬਾ, ਬੂਲਪੁਰ, ਲੱਖ ਵਰ੍ਹਿਆ, ਕਬੀਰਪੁਰ, ਹਰਨਾਮਪੁਰ, ਜੱਬੋਵਾਲ, ਸ਼ਾਹਵਾਲਾ, ਬੂਸੋਵਾਲ, ਡੱਲਾ, ਜੈਨਪੁਰ ਅਤੇ ਹੋਰ ਬਹੁਤ ਸਾਰੀਆਂ ਸਭਾਵਾਂ ਦੇ ਪ੍ਰਧਾਨ ਮੀਤ ਪ੍ਰਧਾਨ ਅਤੇ ਕਮੇਟੀ ਮੈਂਬਰ ਸ਼ਾਮਿਲ ਹਨ।