ਸਵੈ-ਸਹਾਈ ਗਰੁੱਪ ਵੱਲੋਂ ਪਿੰਡ ‘ਚ ਸਫ਼ਾਈ ਮੁਹਿੰਮ ਚਲਾਈ

11

ਨਬਾਰਡ ਦੇ ਸਹਿਯੋਗ ਨਾਲ ਯੁਵਾਕਰਮੀ ਸੰਸਥਾ ਪਹਿਲ ਵੱਲੋਂ ਪਿੰਡ ਠੱਟਾ ਨਵਾਂ ਵਿਚ ਬਣਾਏ ਗਏ ਸਵੈ ਸਹਾਈ ਗਰੁੱਪ ਵੱਲੋਂ ਪਿੰਡ ਵਿਚ ਸਫ਼ਾਈ ਮੁਹਿੰਮ ਚਲਾਈ | ਮਾਨ ਸਵੈ ਸਹਾਈ ਗਰੁੱਪ ਦੀ ਪ੍ਰਧਾਨ ਸੁਖਵਿੰਦਰ ਕੌਰ ਅਤੇ ਖਜਾਨਚੀ ਕਮਲਜੀਤ ਕੌਰ ਦੀ ਦੇਖ ਰੇਖ ਗਰੁੱਪ ਦੇ ਸਮੂਹ ਮੈਂਬਰਾਂ ਨੇ ਪਿੰਡ ਦੀਆਂ ਗਲੀਆਂ, ਨਾਲੀਆਂ ਦੀ ਸਫ਼ਾਈ ਕੀਤੀ ਅਤੇ ਵੱਖ-ਵੱਖ ਗਲੀਆਂ ਵਿਚ ਪਏ ਕੂੜੇ ਦੇ ਢੇਰ ਚੁਕਵਾਏ | ਸਵੈ ਸਹਾਈ ਗਰੁੱਪਾ ਦੇ ਕਾਰਜਸ਼ੀਲ ਮੈਂਬਰ ਜਸਵੀਰ ਸ਼ਾਲਾਪੁਰੀ ਨੇ ਕਿਹਾ ਕਿ ਸਵੈ ਸਹਾਈ ਗਰੁੱਪ ਗਰੀਬੀ ਦੂਰ ਕਰਨ ਦਾ ਕਾਰਗਰ ਤਰੀਕਾ ਹੈ | ਉਨ੍ਹਾਂ ਦੱਸਿਆ ਕਿ ਸਵੈ ਰੁਜਗਾਰ ਆਰੰਭ ਕਰਨ ਵਾਸਤੇ ਸਭ ਤੋਂ ਸਸਤੇ ਵਿਆਜ ਅਤੇ ਲੋੜੀਂਦੀ ਮਾਤਰਾ ਵਿਚ ਰਕਮ ਹਾਸਲ ਕਰਨ ਦਾ ਵੀ ਇਹ ਸਭ ਤੋਂ ਵਧੀਆ ਸ੍ਰੋਤ ਹਨ | ਇਸ ਮੌਕੇ ਰਣਜੀਤ ਸਿੰਘ, ਡਾ: ਅਸ਼ੋਕ ਕੁਮਾਰ, ਮਨਜੀਤ ਕੌਰ, ਬਲਜਿੰਦਰ ਕੌਰ, ਕਮਲਜੀਤ ਕੌਰ, ਜਸਵੀਰ ਕੌਰ, ਮਨਦੀਪ ਕੌਰ, ਪਰਮਜੀਤ ਕੌਰ, ਸੰਤੋਸ਼ ਕੌਰ, ਕੁਲਵਿੰਦਰ ਕੌਰ, ਰਣਜੀਤ ਕੌਰ, ਵਿਪ੍ਰੀਤ, ਸਨਮਪ੍ਰੀਤ ਕੌਰ ਵੀ ਹਾਜ਼ਰ ਸਨ | ਇਸ ਦੌਰਾਨ ਮਾਨ ਸਵੈ ਸਹਾਈ ਗਰੁੱਪ ਦੇ ਮੈਂਬਰਾਂ ਨੇ ਗਰੁੱਪ ਦੀ ਵਰ੍ਹੇਗੰਢ ਮਨਾਈ | ਇਸ ਮੌਕੇ ਸਾਧੂ ਸਿੰਘ ਸਰਪੰਚ ਅਤੇ ਮਾਸਟਰ ਮਹਿੰਗਾ ਸਿੰਘ ਨੇ ਗਰੁੱਪ ਦੇ ਮੈਂਬਰਾਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਯੁਵਾ ਕਰਮੀ ਸੰਸਥਾ ਪਹਿਲ ਦੇ ਕੌਮੀ ਪ੍ਰਧਾਨ ਪ੍ਰੋ: ਲਖਬੀਰ ਸਿੰਘ ਅਤੇ ਨਬਾਰਡ ਦੇ ਡੀ.ਡੀ.ਐਮ, ਰਵਿੰਦਰ ਜੈਸਵਾਲ ਵੱਲੋਂ ਸਵੈ ਸਹਾਇਤਾ ਗਰੁੱਪਾਂ ਨੂੰ ਦਿੱਤੀ ਜਾ ਰਹੀ ਯੋਗ ਅਗਵਾਈ ਦੀ ਪ੍ਰਸੰਸਾ ਕੀਤੀ |