ਸਰਵਣ ਸਿੰਘ ਚੰਦੀ ਬੀ ਕੀਪਿੰਗ ਡਿਵੈਲਪਮੈਂਟ ਐਂਡ ਪ੍ਰਮੋਸ਼ਨ ਬੋਰਡ ਦੇ ਮੈਂਬਰ ਬਣੇ।

8

33ਪੰਜਾਬ ਸਰਕਾਰ ਵੱਲੋਂ ਉੱਘੇ ਸ਼ਹਿਦ ਉਤਪਾਦਕ ਤੇ ਅਗਾਂਹਵਧੂ ਕਿਸਾਨ ਸ: ਸਰਵਣ ਸਿੰਘ ਚੰਦੀ ਨੂੰ ਬੀ ਕੀਪਿੰਗ ਡਿਵੈਲਪਮੈਂਟ ਐਂਡ ਪ੍ਰਮੋਸ਼ਨ ਬੋਰਡ ਪੰਜਾਬ ਦਾ ਮੈਂਬਰ ਬਣਾਇਆ ਗਿਆ ਹੈ। ਸ: ਚੰਦੀ ਨੂੰ ਇਸ ਬੋਰਡ ਦਾ ਮੈਂਬਰ ਬਣਾਉਣ ਦਾ ਫ਼ੈਸਲਾ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ‘ਚ ਬੋਰਡ ਦੀ ਹੋਈ ਮੀਟਿੰਗ ‘ਚ ਲਿਆ ਗਿਆ। ਜਿਸ ਵਿਚ ਸ: ਗੁਰਬਚਨ ਸਿੰਘ ਬੱਬੇਹਾਲੀ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸ: ਸਰਵਣ ਸਿੰਘ ਚੰਦੀ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਬੋਰਡ ਦਾ ਮੈਂਬਰ ਬਣਾਏ ਜਾਣ ‘ਤੇ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਸਰਕਾਰ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।