ਸਰਬਸੰਮਤੀ ਨਾਲ ਚੁਣੀ ਪੰਚਾਇਤ ਭਾਈਚਾਰਕ ਸਾਂਝ ਵਧਾਉਂਦੀ ਹੈ-ਡਾ: ਉਪਿੰਦਰਜੀਤ ਕੌਰ

18

002ਜਿਸ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਵੇ ਉਸ ਪਿੰਡ ਵਿਚ ਭਾਈਚਾਰਕ ਸਾਂਝ ਵਧਦੀ ਹੈ। ਇਹ ਸ਼ਬਦ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਨੇ ਅੱਜ ਪਿੰਡ ਮੰਗੂਪੁਰ ਦੇ ਸਮੂਹ ਲੋਕਾਂ ਵੱਲੋਂ ਪਿੰਡ ਦੇ ਵੱਡੇ-ਵਡੇਰਿਆਂ, ਸੰਤ ਬਾਬਾ ਬੀਰ ਸਿੰਘ ਦਮਦਮਾ ਸਾਹਿਬ ਅਤੇ ਸੰਤ ਬਾਬਾ ਕਰਤਾਰ ਸਿੰਘ ਦੀ ਯਾਦ ‘ਚ ਅਤੇ ਸਰਵਸੰਮਤੀ ਨਾਲ ਚੁਣੀ ਗਈ ਪੰਚਾਇਤ ਦੀ ਖ਼ੁਸ਼ੀ ਵਿਚ ਰੱਖੇ ਅਖੰਡ ਪਾਠਾਂ ਦੇ ਭੋਗ ਉਪਰੰਤ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਗੁਰਦੁਆਰਾ ਸਾਹਿਬ ਵਿਖੇ ਕਹੇ। ਇਸ ਮੌਕੇ ਡਾ: ਉਪਿੰਦਰਜੀਤ ਕੌਰ ਨੇ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ 10 ਪੰਚਾਇਤਾਂ ਢੁੱਡੀਆਂਵਾਲ, ਗੋਪੀਪੁਰ, ਜਹਾਂਗੀਰਪੁਰ, ਦੇਸਲ ਅਤੇ ਮਹਿਮਦਵਾਲ ਨੂੰ ਇਕ ਇਕ ਲੱਖ ਦੇ ਚੈਕ ਤਕਸੀਮ ਕੀਤੇ। ਸਮਾਗਮ ਨੂੰ ਮਾਸਟਰ ਗੁਰਦੇਵ ਸਿੰਘ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ, ਜਥੇਦਾਰ ਗੁਰਦੀਪ ਸਿੰਘ ਭਾਗੋਰਾਈਆਂ, ਸੁਖਵਿੰਦਰ ਸਿੰਘ ਧੰਜੂ ਪੀ ਏ ਨੇ ਵੀ ਸੰਬੋਧਨ ਕੀਤਾ। ਮਾਸਟਰ ਬੂਟਾ ਸਿੰਘ ਨੇ ਸਟੇਜ ਸੰਚਾਲਨ ਕੀਤਾ। ਇਸ ਮੌਕੇ ਸਰਪੰਚ ਗੁਰਚਰਨ ਸਿੰਘ, ਲਾਭ ਸਿੰਘ, ਸੁਬੇਗ ਸਿੰਘ ਲੋਕ ਸੰਪਰਕ ਅਫ਼ਸਰ, ਅਮਰ ਸਿੰਘ, ਗਿਆਨ ਸਿੰਘ, ਗੁਰਮੇਜ ਸਿੰਘ, ਅਨੋਖ ਸਿੰਘ ਭਰੋਆਣੀਆਂ, ਮਹਿੰਦਪਾਲ ਸਿੰਘ ਬਾਜਵਾ, ਮਹਿੰਦਰ ਸਿੰਘ ਨੂਰੋਵਾਲ, ਨਾਜ਼ਰ ਸਿੰਘ, ਸਵਰਨ ਸਿੰਘ, ਪ੍ਰੀਤਮ ਸਿੰਘ, ਹਰਭਜਨ ਸਿੰਘ, ਤਾਰਾ ਸਿੰਘ, ਸੁਰਜੀਤ ਸਿੰਘ, ਗੁਰਦੇਵ ਸਿੰਘ, ਗੁਰਦੀਪ ਸਿੰਘ, ਜਗੀਰ ਸਿੰਘ, ਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਸੈਦਪੁਰ ਪੰਚਾਇਤ ਵੱਲੋਂ ਮਾਸਟਰ ਬਲਬੀਰ ਸਿੰਘ, ਸੁਰਜੀਤ ਸਿੰਘ, ਰਣਜੀਤ ਸਿੰਘ, ਟਿੱਬਾ ਤੋਂ ਸੇਵਾ ਸਿੰਘ, ਸੁਰਜੀਤ ਸਿੰਘ ਟਿੱਬਾ, ਫ਼ਕੀਰ ਚੰਦ ਸਾਬਕਾ ਬਲਾਕ ਸੰਮਤੀ ਮੈਂਬਰ, ਸਰਪੰਚ ਅਨੋਖ ਸਿੰਘ, ਮਲੂਕਾ ਸਿੰਘ, ਤਰਲੋਚਨ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ। (source Ajit)