ਸਰਕਾਰੀ ਹਾਈ ਸਕੂਲ ਦੇ ਸਰਵ ਪੱਖੀ ਵਿਕਾਸ ਲਈ ਪਰਮਜੀਤ ਸਿੰਘ ਨੇ 11 ਹਜ਼ਾਰ ਰੁਪਏ ਦਿੱਤੇ *

3

brਸਰਕਾਰੀ ਹਾਈ ਸਕੂਲ ਬੂੜੇਵਾਲ ‘ਚ ਪੜ੍ਹ ਕੇ ਵੇਅਰਹਾਊਸ ‘ਚ ਬਤੌਰ ਇੰਸਪੈਕਟਰ ਲੱਗੇ ਪਰਮਜੀਤ ਸਿੰਘ ਨੇ ਸਕੂਲ ਦੇ ਵਿਕਾਸ ਲਈ ਸਕੂਲ ਦੇ ਹੈੱਡ ਮਾਸਟਰ ਬਖ਼ਸ਼ੀ ਸਿੰਘ ਨੂੰ 11 ਹਜ਼ਾਰ ਰੁਪਏ ਨਕਦ ਦਿੱਤੇ। ਇਸ ਮੌਕੇ ਉਹਨਾ ਕਿਹਾ ਕਿ ਉਹ ਇਸ ਸਕੂਲ ‘ਚੋਂ ਪੜ੍ਹ ਕੇ ਹੀ ਅੱਜ ਇਸ ਮੁਕਾਮ ‘ਤੇ ਪਹੁੰਚ ਸਕੇ ਹਨ। ਜਿਸ ਦਾ ਸਿਹਰਾਂ ਉਹਨਾ ਦੇ ਮਾਪਿਆਂ ਦੇ ਨਾਲ-ਨਾਲ ਉਹਨਾ ਦੇ ਅਧਿਆਪਕਾਂ ਨੂੰ ਵੀ ਜਾਂਦਾ ਹੈ। ਇਸ ਮੌਕੇ ਉਹਨਾ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਅਧਿਆਪਕਾ ਦਾ ਪੂਰਾ ਸਤਿਕਾਰ ਕਰਨ। ਇਸ ਮੌਕੇ ਉਹਨਾ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਇਸ ਸਕੂਲ ਦੀਆ ਲੋੜਾਂ ਪੂਰੀਆਂ ਕਰਦੇ ਰਹਿਣਗੇ। ਇਸ ਮੁੱਖ ਅਧਿਆਪਕ ਬਖ਼ਸ਼ੀ ਸਿੰਘ, ਮਾ. ਜਸਬੀਰ ਸਿੰਘ, ਮਾ. ਚਮਨ ਲਾਲ, ਮਾ. ਸੁਰਜੀਤ ਸਿੰਘ, ਜਤਿੰਦਰ ਥਿੰਦ, ਮੈਡਮ ਰਜਿੰਦਰ ਕੌਰ, ਮੈਡਮ ਅਨੂਪਮ, ਮੈਡਮ ਅਮਨਦੀਪ ਕੌਰ, ਹਰਪਿੰਦਰ ਕੌਰ, ਕੁਲਵਿੰਦਰ ਕੌਰ, ਰਜਵੰਤ ਕੌਰ, ਬਲਜਿੰਦਰ ਕੌਰ, ਗੁਰਵਿੰਦਰ ਕੌਰ, ਸੋਨੀਆ ਆਦਿ ਹਾਜ਼ਰ ਸਨ।