Home / ਤਾਜ਼ਾ ਖਬਰਾਂ / ਟਿੱਬਾ / ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਨਸ਼ਾ ਵਿਰੋਧੀ ਮੰਚ ਕਪੂਰਥਲਾ ਵੱਲੋਂ ਸੈਮੀਨਾਰ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਨਸ਼ਾ ਵਿਰੋਧੀ ਮੰਚ ਕਪੂਰਥਲਾ ਵੱਲੋਂ ਸੈਮੀਨਾਰ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਨਸ਼ਾ ਵਿਰੋਧੀ ਮੰਚ ਕਪੂਰਥਲਾ ਵੱਲੋਂ ਇਕ ਸੈਮੀਨਾਰ ਪ੍ਰਿੰਸੀਪਲ ਸ: ਲਖਬੀਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿਚ ਮੰਚ ਦੇ ਚੇਅਰਮੈਨ ਡਾ: ਸੰਦੀਪ ਭੋਲਾ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਇਸ ਤੋਂ ਬਚਣ ਤੇ ਇਲਾਜ ਦੇ ਤਰੀਕੇ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸੈਮੀਨਾਰ ਨੂੰ ਸਬੰਧੋਨ ਕਰਦਿਆਂ ਹੋਏ ਮੰਚ ਦੇ ਪ੍ਰਧਾਨ ਹਰਜੀਤ ਸਿੰਘ ਕਾਕਾ ਤੇ ਮੰਚ ਦੇ ਸ਼ਹਿਰੀ ਸਕੱਤਰ ਸ੍ਰੀ ਅਸ਼ੋਕ ਕੁਮਾਰ ਮਾਹਲਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਨਸ਼ਿਆਂ ਦੀ ਦਲਦਲ ਤੋਂ ਸਮਾਜ ਨੂੰ ਕੱਢਣ ਲਈ ਸਰਕਾਰੀ ਮਸ਼ੀਨਰੀ ‘ਤੇ ਆਸ ਰੱਖਣ ਦੀ ਬਜਾਏ ਸਮਾਜ ਸੇਵੀ ਸੰਸਥਾਵਾਂ ਨੂੰ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਮੰਚ ਦੇ ਸੰਚਾਲਕ ਜਨਰਲ ਸਕੱਤਰ ਮੁਹੰਮਦ ਯੂਨਸ ਅਨਸਾਰੀ ਨੇ ਸਕੂਲ ਦੇ ਬੱਚਿਆਂ ਪਾਸੋਂ ਜੀਵਨ ਵਿਚ ਨਸ਼ੇ ਨਾ ਲੈਣ ਦਾ ਪ੍ਰਣ ਲਿਆ। ਸੈਮੀਨਾਰ ਵਿਚ ਹੋਰਨਾਂ ਤੋਂ ਇਲਾਵਾ ਸ੍ਰੀ ਬਲਵਿੰਦਰ ਸਿੰਘ, ਸ੍ਰੀਮਤੀ ਅੰਜੂ ਘਈ ਲੈਕਚਰਾਰ, ਅੰਗਹੀਣ ਯੂਨੀਅਨ ਦੇ ਪੰਜਾਬ ਪ੍ਰਧਾਨ ਸ੍ਰੀ ਹਰਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੁਰਮੇਜ ਸਿੰਘ ਸਹੋਤਾ, ਕਰਨੈਲ ਸਿੰਘ ਬੂਲਪੁਰ, ਹਰਚਰਨ ਸਿੰਘ, ਸੋਹਣ ਸਿੰਘ ਚੇਅਰਮੈਨ ਪਸਵਕ ਕਮੇਟੀ, ਪਰਵਿੰਦਰ ਸਿੰਘ, ਸੁਰਜੀਤ ਸਿੰਘ, ਜਸਵੀਰ ਸਿੰਘ ਸੂਜੋਕਾਲੀਆ, ਪਰਮਜੀਤ ਸਿੰਘ, ਭਰਪੂਰ ਕੌਰ, ਕੁਲਦੀਪ ਕੌਰ, ਜਸਵਿੰਦਰ ਸਿੰਘ, ਗੁਰਚਰਨ ਸਿੰਘ ਸਕੂਲ ਸਟਾਫ਼ ਤੋਂ ਇਲਾਵਾ ਹਿੰਦੂ ਭੂਸ਼ਨ ਸ਼ੇਖੂਪੁਰ, ਸਵਿੰਦਰ ਸਿੰਘ ਬੁਟਾਰੀ, ਨਰੇਸ਼ ਮਹਾਜਨ ਆਦਿ ਹਾਜ਼ਰ ਸਨ

About admin thatta

Comments are closed.

Scroll To Top
error: