ਸਰਕਾਰੀ ਸਕੂਲ ਵਿਚ ਪਰਦਰਸ਼ਨੀ

11

ਮਾਨਯੋਗ ਡੀ. ਜੀ. ਐਸ. ਈ. ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਕਪੂਰਥਲਾ ਸ੍ਰੀ ਰੂਪ ਲਾਲ ਰੂਪ ਸਟੇਟ ਐਵਾਰਡੀ ਦੀ ਅਗਵਾਈ ਤਹਿਤ ਜ਼ਿਲ੍ਹਾ ਗਣਿਤ ਕੋ ਆਰਡੀਨੇਟਰ ਸੁਖਦੇਵ ਸਿੰਘ ਸੰਧੂ ਦੇ ਉਦਮਾਂ ਰਾਹੀਂ ਸਰਕਾਰੀ ਮਿਡਲ ਸਕੂਲ ਦੰਦੂਪੁਰ (ਕਪੂਰਥਲਾ) ਵਿਖੇ ਛੇਵੀਂ ਤੋਂ ਅਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋ ਮਾਰਚ ਮਹੀਨੇ ਦੌਰਾਨ ਬਣਾਈਆਂ ਗਣਿਤ ਵਿਸ਼ੇ ਦੀਆ ਐਟਿਵਟੀਆ ਦੀ ਜਮਾਤ ਅਨੁਸਾਰ ਪ੍ਰਦਰਸ਼ਨੀ ਲਗਾਈ ਗਈ। ਇਸ ‘ਚ ਰੋਬਿਨਪ੍ਰੀਤ ਕੌਰ ਛੇਵੀਂ, ਸਨਮਪ੍ਰੀਤ ਕੌਰ ਸਤਵੀਂ ਅਤੇ ਮੁਸਕਾਨ ਅਠਵੀਂ ਜਮਾਤ ‘ਚ ਪਹਿਲੇ ਸਥਾਨ ‘ਤੇ ਰਹੀਆਂ। ਇਸ ਸਮੇਂ ਜ਼ਿਲ੍ਹਾ ਗਣਿਤ ਕੋ ਆਰਡੀਨੇਟਰ ਸੁਖਦੇਵ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੁਆਰਾ ਬਣਾਈਆਂ ਐਕਟਿਵਟੀਆਂ ਦੇ ਮੰਤਵ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਰਘਬੀਰ ਸਿੰਘ, ਹਰਮਿੰਦਰ ਸਿੰਘ ਐਮ.ਐਮ.ਟੀ., ਸ੍ਰੀਮਤੀ ਬਲਰੂਪ ਕੌਰ ਮੁਖ ਅਧਿਆਪਕਾ ਤੇ ਸ੍ਰੀ ਕੇਵਲ ਕ੍ਰਿਸ਼ਨ, ਸ੍ਰੀਮਤੀ ਮਮਤਾ ਰਾਣੀ, ਬਿੰਦਰ, ਹਰਪ੍ਰੀਤ ਕੌਰ ਸਮੂਹ ਸਟਾਫ ਹਾਜ਼ਰ ਸੀ।