ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਸ਼ਾਂ ਵਿਰੋਧੀ ਰੈਲੀ ਕੱਢੀ ਗਈ

11

a2ਪਿਛਲੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਬੂਲਪੁਰ ਵਿਖੇ ਨਸ਼ਾ ਵਿਰੋਧੀ ਰੈਲੀ ਹੈਡਮਾਸਟਰ ਸ: ਹਰਭਜਨ ਸਿੰਘ ਦੀ ਪ੍ਰਧਾਨਗੀ ਹੇਠ ਕੱਢੀ ਗਈ। ਜਿਸ ਵਿਚ ਬੱਚਿਆਂ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਪਿੰਡ ਦੀਆ ਗਲੀਆਂ ਬਜ਼ਾਰਾਂ ਵਿੱਚ ਇਸ ਰੈਲੀ ਕੱਢੀ। ਇਸ ਮੌਕੇ ਹੈਡਮਾਸਟਰ ਸ. ਹਰਭਜਨ ਸਿੰਘ ਨੇ ਸਕੂਲ ਦੇ ਬੱਚਿਆਂ ਪਾਸੋਂ ਜੀਵਨ ਵਿਚ ਨਸ਼ੇ ਨਾ ਲੈਣ ਦਾ ਪ੍ਰਣ ਲਿਆ। ਇਸ ਮੌਕੇ ਪਿੰਡ ਦੀ ਗਰਾਮ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।