ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ ਬਲਾਕ ਸੁਲਤਾਨਪੁਰ ਲੋਧੀ-2 ਦੀਆਂ 35ਵੀਂਆਂ ਮਿੰਨੀ ਪ੍ਰਾਇਮਰੀ ਖੇਡਾਂ ਸਮਾਪਤ

231

d109959006ਬਲਾਕ ਸੁਲਤਾਨਪੁਰ ਲੋਧੀ-2 ਦੇ ਪ੍ਰਾਇਮਰੀ ਸਕੂਲਾਂ ਦੀਆਂ 35ਵੀਂ ਮਿੰਨੀ ਖੇਡਾਂ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸੈਦਪੁਰ ‘ਚ ਸਮਾਪਤ ਹੋਈਆਂ। ਦੋ ਰੋਜ਼ਾ ਖੇਡਾਂ ਦੇ ਆਖ਼ਰੀ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਸ੍ਰੀਮਤੀ ਬਲਬੀਰ ਕੌਰ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਉਨ੍ਹਾਂ ਟੂਰਨਾਮੈਂਟ ਵਿਚ ਆਏ ਸਮੂਹ ਬੱਚਿਆਂ ਅਤੇ ਅਧਿਆਪਕਾਂ ਵਧਾਈ ਦਿੱਤੀ। ਇਸ ਮੌਕੇ ਬੋਲਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀਮਤੀ ਸਰਬਜੀਤ ਕੌਰ ਪੰਛੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਜੀ ਆਇਆ ਕਿਹਾ। ਕੁਆਰਡੀਨੇਟਰ ਸ: ਜੋਗਿੰਦਰ ਸਿੰਘ ਅਮਾਨੀਪੁਰ ਦੀ ਅਗਵਾਈ ਵਿਚ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ਦੇ ਇਨਾਮ ਵੰਡ ਸਮਾਗਮ ‘ਚ ਸਰਵਸ੍ਰੀ ਸਤਨਾਮ ਸਿੰਘ ਡੀ.ਆਰ.ਪੀ, ਸੁਖਦੇਵ ਸਿੰਘ, ਮੈਡਮ ਕਮਲਜੀਤ ਕੌਰ, ਬਲਬੀਰ ਸਿੰਘ ਕਾਲਰੂ, ਕੰਵਰਦੀਪ ਸਿੰਘ, ਸੁਖਦੀਪ ਸਿੰਘ, ਹਰਬਿੰਦਰ ਸਿੰਘ, ਹਰਜਿੰਦਰ ਸਿੰਘ, ਬਲਦੇਵ ਸਿੰਘ, ਬਲਵਿੰਦਰ ਕੌਰ ਮਸੀਤਾਂ, ਰਮਨਦੀਪ ਕੌਰ, ਵਿਵੇਕ ਸ਼ਰਮਾ, ਮਾਸਟਰ ਪ੍ਰੇਮ, ਬਲਜੀਤ ਸਿੰਘ ਬੱਬਾ, ਕਮਲਜੀਤ ਕੌਰ, ਸ: ਦਿਲਬੀਰ ਸਿੰਘ, ਕੇ.ਡੀ ਸੈਦਪੁਰ, ਮਨਜੀਤ ਸਿੰਘ, ਸੁਖਚੈਨ ਸਿੰਘ, ਅਸ਼ਵਨੀ ਕੁਮਾਰ ਟਿੱਬਾ, ਜਗਜੀਤ ਸਿੰਘ, ਮੈਡਮ ਕਿਰਨ ਅਤੇ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ। ਖੇਡਾਂ ਨੂੰ ਸਫਲ ਬਣਾਉਣ ‘ਚ ਪਿਆਰਾ ਸਿੰਘ ਸਰਪੰਚ ਸੈਦਪੁਰ, ਪਿ੍ੰਸੀਪਲ ਲਖਬੀਰ ਸਿੰਘ, ਰਣਜੀਤ ਸਿੰਘ ਪੀ.ਟੀ.ਏ. ਪ੍ਰਧਾਨ, ਪ੍ਰੇਮ ਚੰਦ ਸ਼ਰਮਾ, ਪ੍ਰਭਦਿਆਲ ਸਿੰਘ ਜੋਸ਼ਨਬਲਬੀਰ ਸਿੰਘ, ਸੁਰਜੀਤ ਸਿੰਘ, ਰਣਬੀਰ ਸਿੰਘ, ਅਵਤਾਰ ਸਿੰਘ ਸਾਰੇ ਮੈਂਬਰ ਪੰਚਾਇਤ, ਰਘਬੀਰ ਸਿੰਘ ਚੇਅਰਮੈਨ ਐਸ.ਐਮ.ਸੀ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸ਼ਾਨਦਾਰ ਸਭਿਆਚਾਰਕ ਪੋ੍ਰਗਰਾਮ ਵੀ ਪੇਸ਼ ਕੀਤਾ। ਨਤੀਜੇ ਇਸ ਪ੍ਰਕਾਰ ਰਹੇ: ਖੋ-ਖੋ ਲੜਕੇ ਡਡਵਿੰਡੀ ਸੈਂਟਰ ਪਹਿਲੇ, ਮੇਵਾ ਸਿੰਘ ਵਾਲਾ ਦੂਜੇ, ਕੁੜੀਆਂ ਠੱਟਾ ਨਵਾਂ ਪਹਿਲੇ, ਟਿੱਬਾ ਦੂਜੇ, ਕਬੱਡੀ ਪੰਜਾਬ ਸਟਾਈਲ ਟਿੱਬਾ ਪਹਿਲੇ, ਬਿਧੀਪੁਰ ਦੂਜੇ, ਕਬੱਡੀ ਨੈਸ਼ਨਲ ਸਟਾਈਲ ਲੜਕੇ ਬਿਧੀਪੁਰ ਪਹਿਲੇ, ਠੱਟਾ ਨਵਾਂ ਦੂਜੇ, ਲੜਕੀਆਂ ਠੱਟਾ ਨਵਾਂ ਪਹਿਲੇ, ਬਿਧੀਪੁਰ ਦੂਜੇ, ਫੁੱਟਬਾਲ ਮੁੰਡੇ ਸੁਲਤਾਨਪੁਰ ਲੋਧੀ ਸੈਂਟਰ ਪਹਿਲੇ ਅਤੇ ਟਿੱਬਾ ਦੂਜੇ ਸਥਾਨ ‘ਤੇ ਰਿਹਾ। 100 ਮੀਟਰ ਦੌੜ ਵਿਚ ਸੰਜੇ ਨਵਾਂ ਠੱਟਾ ਪਹਿਲੇ, ਗੁਰਵਿੰਦਰ ਸਿੰਘ ਠੱਟਾ ਦੂਜੇ, 100 ਮੀਟਰ ਲੜਕੀਆਂ ਨੀਲਮ ਸੁਲਤਾਨਪੁਰ ਲੋਧੀ ਪਹਿਲੇ, ਗੁਰਲੀਨ ਕੌਰ ਦੂਜੇ ਸਥਾਨ ‘ਤੇ ਰਹੀ, 30 ਕਿੱਲੋਗਰਾਮ ਵਰਗ ਭਾਰ ਵਿਚ ਜਸਕਰਨ ਸਿੰਘ ਬਿਧੀਪੁਰ ਨੇ ਅੰਮਿ੍ਤਪਾਲ ਸੈਦਪੁਰ ਨੂੰ ਚਿੱਤ ਕਰਕੇ ਇਹ ਮੁਕਾਬਲਾ ਜਿੱਤਿਆ ।