Home / ਤਾਜ਼ਾ ਖਬਰਾਂ / ਤਲਵੰਡੀ / ਸਮਸ਼ਾਨ ਘਾਟ ‘ਚ 100 ਬੂਟੇ ਲਗਾਏ *

ਸਮਸ਼ਾਨ ਘਾਟ ‘ਚ 100 ਬੂਟੇ ਲਗਾਏ *

ਵਾਤਾਵਰਨ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਅਦਾਰਾ ਅਜੀਤ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਵੱਲੋਂ ਅਜੀਤ ਹਰਿਆਵਲ ਲਹਿਰ ਦੇ ਦੂਸਰੇ ਪੜਾਅ ਤਹਿਤ ਅੱਜ ਸਬ ਤਹਿਸੀਲ ਤਲਵੰਡੀ ਚੌਧਰੀਆਂ ਸਰਪੰਚ ਹਰਜਿੰਦਰ ਸਿੰਘ ਘੁਮਾਣ ਅਤੇ ਅਜੈਬ ਸਿੰਘ ਜਰਮਨੀ ਦੇ ਸਹਿਯੋਗ ਨਾਲ ਪਿੰਡੇ ਦੇ ਸਮਸ਼ਾਨ ਘਾਟ ਵਿਚ 100 ਬੂਟੇ ਲਗਾਏ। ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਨੇ ਕਿਹਾ ਕਿ ਅਸੀਂ ਪਿੰਡ ਦੀਆਂ ਵੱਖ-ਵੱਖ ਥਾਵਾਂ ਅਤੇ ਛੱਪੜਾਂ ਦੁਆਲੇ 1000 ਬੂਟੇ ਲਾਵਾਂਗੇ। ਅਜੈਬ ਸਿੰਘ ਜਰਮਨੀ ਨੇ ਕਿਹਾ ਕਿ ਅਜੀਤ ਅਦਾਰੇ ਵੱਲੋਂ ਜੋ ਲਹਿਰ ਚਲਾਈ, ਉਹ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਸਾਬਕਾ ਪੰਚਾਇਤ ਅਫ਼ਸਰ ਪ੍ਰੇਮ ਲਾਲ, ਪ੍ਰਮੋਦ ਕੁਮਾਰ ਸ਼ਾਹ, ਸੁਖਦੇਵ ਲਾਲ, ਬਲਵਿੰਦਰ ਸਿੰਘ ਲੱਡੂ, ਹਰਦੀਪ ਸਿੰਘ ਰਾਣਾ, ਕਾਕਾ ਸੁਆਮੀ, ਬਲਵਿੰਦਰ ਸਿੰਘ ਲੱਡੂ, ਬਿਕਰਮਜੀਤ ਵਿਕੀ, ਗਗਨਦੀਪ ਲਾਹੌਰੀ, ਬਲਕਾਰ ਸਿੰਘ, ਹਰਦਿਆਲ ਸਿੰਘ ਆਦਿ ਸ਼ਾਮਿਲ ਸਨ।

About admin thatta

Comments are closed.

Scroll To Top
error: