Home / ਤਾਜ਼ਾ ਖਬਰਾਂ / ਠੱਟਾ ਪੁਰਾਣਾ / ਸਤਾਈਏ ਦੇ ਮੇਲੇ ਮੌਕੇ ਰਾਜਸੀ ਕਾਨਫ਼ਰੰਸ ਦੀਆਂ ਤਿਆਰੀਆਂ ਸਬੰਧੀ ਚੀਮਾ ਵੱਲੋਂ ਮੀਟਿੰਗ

ਸਤਾਈਏ ਦੇ ਮੇਲੇ ਮੌਕੇ ਰਾਜਸੀ ਕਾਨਫ਼ਰੰਸ ਦੀਆਂ ਤਿਆਰੀਆਂ ਸਬੰਧੀ ਚੀਮਾ ਵੱਲੋਂ ਮੀਟਿੰਗ

ktgfਮਹਾਨ ਸ਼ਹੀਦ ਯੋਧਾ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ 9 ਮਈ ਨੂੰ ਕਰਵਾਏ ਜਾ ਰਹੇ ਤਿੰਨ ਰੋਜ਼ਾ ਸਮਾਗਮ ਮੌਕੇ ਕਾਂਗਰਸ ਪਾਰਟੀ ਵੱਲੋਂ ਰਾਜਸੀ ਕਾਨਫ਼ਰੰਸ ਦੀਆਂ ਤਿਆਰੀਆਂ ਸਬੰਧੀ ਇਕ ਮੀਟਿੰਗ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਨਵਤੇਜ ਸਿੰਘ ਚੀਮਾ ਵਿਧਾਇਕ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਚੀਮਾ ਨੇ ਕਿਹਾ ਕਿ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ 9 ਮਈ ਨੂੰ ਰਾਜਸੀ ਕਾਨਫ਼ਰੰਸ ਕੀਤੀ ਜਾਵੇਗੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਰਾਜਸੀ ਕਾਨਫ਼ਰੰਸ ਵਿਚ ਵੱਧ ਚੜ੍ਹ ਕੇ ਭਾਗ ਲੈਣ। ਉਨ੍ਹਾਂ ਦੱਸਿਆ ਕਿ ਰਾਜਸੀ ਕਾਨਫ਼ਰੰਸ ਨੂੰ ਕਾਂਗਰਸ ਪਾਰਟੀ ਦੇ ਵੱਡੇ ਨੇਤਾ ਸੰਬੋਧਨ ਕਰਨਗੇ। ਇਸ ਮੌਕੇ ਸੁੱਚਾ ਸਿੰਘ ਸਾਬਕਾ ਸੰਮਤੀ ਮੈਂਬਰ, ਰਕੇਸ਼ ਕੁਮਾਰ ਰੌਕੀ, ਦਰਸ਼ਨ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਦੰਦੂਪੁਰ, ਬਖਸ਼ੀਸ਼ ਸਿੰਘ ਢਿੱਲੋਂ, ਕਾਮਰੇਡ ਸੁਰਿੰਦਰਜੀਤ ਸਿੰਘ, ਹਰਭਜਨ ਸਿੰਘ ਬਾਬਾ, ਗੁਰਦਿਆਲ ਸਿੰਘ ਪ੍ਰਧਾਨ, ਮੋਨੂੰ ਭੰਡਾਰੀ, ਸਾਬਕਾ ਸਰਪੰਚ ਮੁਖਤਾਰ ਸਿੰਘ ਭਗਤਪੁਰ, ਐਡਵੋਕੇਟ ਜੀਤ ਸਿੰਘ, ਗੁਲਜ਼ਾਰ ਸਿੰਘ ਮੋਮੀ, ਲਾਲੀ ਠੱਟਾ, ਸਾਧੂ ਸਿੰਘ ਸਰਪੰਚ ਨਵਾਂ ਠੱਟਾ, ਇੰਦਰਜੀਤ ਸਿੰਘ ਸਾਬਕਾ ਸਰਪੰਚ, ਸਵਰਨ ਸਿੰਘ ਸੈਦਪੁਰ, ਨਿਰੰਜਣ ਸਿੰਘ, ਡਾ: ਸੁਖਵਿੰਦਰ ਸਿੰਘ ਦਮੂਲੀਆ, ਬੱਬੂ ਖੈੜਾ, ਬੱਗਾ ਮਿਆਣੀ, ਬਚਿੱਤਰ ਸਿੰਘ, ਡਾ: ਸੰਤੋਖ ਸਿੰਘ ਕੋਲੀਆਂਵਾਲ, ਬਖ਼ਸ਼ੀਸ਼ ਸਿੰਘ, ਲਾਡੀ ਦਰੀਏਵਾਲ, ਹਰਜਿੰਦਰ ਸਿੰਘ, ਦਾਰਾ ਸਿੰਘ ਪਟਵਾਰੀ ਬੂਲਪੁਰ, ਗੁਰਦੀਪ ਸਿੰਘ ਠੱਟਾ, ਮੁਨੀਸ਼ ਕੁਮਾਰ ਵਰਮਾ, ਰਾਜ ਮਸੀਤਾਂ, ਭਜਨ ਸਿੰਘ ਮਜਾਦਪੁਰ, ਅਜੀਤ ਸਿੰਘ ਤਲਵੰਡੀ, ਮਲਕੀਤ ਸਿੰਘ ਪੀਰੇਵਾਲ, ਬੂਟਾ ਸਿੰਘ, ਮੁਖਤਾਰ ਸਿੰਘ ਪੀਰੇਵਾਲ, ਵੱਸਣ ਸਿੰਘ ਪੀਰੇਵਾਲ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

About admin thatta

Comments are closed.

Scroll To Top
error: