Home / ਹੁਕਮਨਾਮਾ ਸਾਹਿਬ / ਦਮਦਮਾ ਸਾਹਿਬ ਠੱਟਾ / ਸ਼ੁੱਕਰਵਾਰ 28 ਫਰਵਰੀ 2014 (ਮੁਤਾਬਿਕ 17 ਫੱਗਣ ਸੰਮਤ 545 ਨਾਨਕਸ਼ਾਹੀ) 03:45 AM IST

ਸ਼ੁੱਕਰਵਾਰ 28 ਫਰਵਰੀ 2014 (ਮੁਤਾਬਿਕ 17 ਫੱਗਣ ਸੰਮਤ 545 ਨਾਨਕਸ਼ਾਹੀ) 03:45 AM IST

11

ਸੋਰਠਿ ਮਹਲਾ ੫ ॥ ਸੁਨਹੁ ਬਿਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ ॥ ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ ॥੧॥ ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥ ਬੁਰੇ ਭਲੇ ਹਮ ਥਾਰੇ ॥ ਰਹਾਉ ॥ ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥ ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥੨॥੨੯॥੯੩॥ {ਅੰਗ 631}

ਪਦਅਰਥ: ਠਾਕੁਰ ਮੇਰੇ—ਹੇ ਮੇਰੇ ਪਾਲਣਹਾਰ ਪ੍ਰਭੂ! ਜੀਅ ਜੰਤ—ਨਿੱਕੇ ਵੱਡੇ ਸਾਰੇ ਜੀਵ। ਧਾਰੇ—ਆਸਰੇ। ਪੈਜ—ਲਾਜ, ਇੱਜ਼ਤ। ਕਰਨ ਕਰਾਵਨਹਾਰੇ—ਹੇ ਸਭ ਕੁਝ ਕਰ ਸਕਣ ਵਾਲੇ, ਤੇ, ਜੀਵਾਂ ਪਾਸੋਂ ਕਰਾ ਸਕਣ ਵਾਲੇ!।੧।

ਖਸਮਾਨਾ—ਖਸਮ ਵਾਲਾ ਫ਼ਰਜ਼। ਥਾਰੇ—ਤੇਰੇ।ਰਹਾਉ।

ਸਮਰਥ—ਸਾਰੀਆਂ ਤਾਕਤਾਂ ਦਾ ਮਾਲਕ। ਕਾਟਿ—ਕੱਟ ਕੇ। ਸਵਾਰੇ—ਸੋਹਣੇ ਜੀਵਨ ਵਾਲੇ ਬਣਾ ਦਿੱਤੇ। ਪਹਿਰਿ—ਪਹਿਨਾਅ ਕੇ। ਸਿਰਪਾਉ—ਸਿਰੋਪਾ, ਆਦਰ—ਮਾਣ ਵਾਲਾ ਪੋਸ਼ਾਕਾ। ਪ੍ਰਗਟ—ਉੱਘੇ। ਪਹਾਰੇ—ਜਗਤ ਵਿਚ।੨।

ਅਰਥ: ਹੇ ਪਿਆਰੇ ਪ੍ਰਭੂ ਜੀ! (ਤੂੰ ਸਾਡਾ ਖਸਮ ਹੈਂ) ਖਸਮ ਵਾਲਾ ਫ਼ਰਜ਼ ਪੂਰਾ ਕਰ। (ਚਾਹੇ ਅਸੀ) ਭੈੜੇ ਹਾਂ (ਚਾਹੇ ਅਸੀ) ਚੰਗੇ ਹਾਂ, ਅਸੀ ਤੇਰੇ ਹੀ ਹਾਂ (ਸਾਡੇ ਵਿਕਾਰਾਂ ਦੇ ਬੰਧਨ ਕੱਟ ਦੇ)।ਰਹਾਉ।

ਹੇ ਮੇਰੇ ਠਾਕੁਰ! ਹੇ ਸਭ ਕੁਝ ਕਰ ਸਕਣ ਤੇ ਕਰਾ ਸਕਣ ਵਾਲੇ ਪ੍ਰਭੂ! (ਮੇਰੀ) ਬੇਨਤੀ ਸੁਣ। ਸਾਰੇ ਨਿੱਕੇ ਵੱਡੇ ਜੀਵ ਤੇਰੇ ਹੀ ਆਸਰੇ ਹਨ (ਤੇਰਾ ਨਾਮ ਹੈ ‘ਸ਼ਰਨ-ਜੋਗ’। ਅਸੀ ਜੀਵ ਤੇਰੇ ਹੀ ਆਸਰੇ ਹਾਂ) ਤੂੰ ਆਪਣੇ (ਇਸ) ਨਾਮ ਦੀ ਲਾਜ ਰੱਖ (ਤੇ, ਸਾਡੇ ਮਾਇਆ ਦੇ ਬੰਧਨ ਕੱਟ)।੧।

ਹੇ ਨਾਨਕ! (ਆਖ-ਹੇ ਭਾਈ! ਜਿਨ੍ਹਾਂ ਸੇਵਕਾਂ ਦੀ) ਪੁਕਾਰ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੇ ਸੁਣ ਲਈ, ਉਹਨਾਂ ਦੇ (ਮਾਇਆ ਦੇ) ਬੰਧਨ ਕੱਟ ਕੇ ਪ੍ਰਭੂ ਨੇ ਉਹਨਾਂ ਦੇ ਜੀਵਨ ਸੋਹਣੇ ਬਣਾ ਦਿੱਤੇ। ਉਹਨਾਂ ਸੇਵਕਾਂ ਨੂੰ ਦਾਸਾਂ ਨੂੰ ਆਦਰ-ਮਾਣ ਦੇ ਕੇ ਆਪਣੇ ਚਰਨਾਂ ਵਿਚ ਮਿਲਾ ਲਿਆ, ਤੇ, ਸੰਸਾਰ ਵਿਚ ਉੱਘੇ ਕਰ ਦਿੱਤਾ।੨।੨੯।੯੩।

About thatta

Comments are closed.

Scroll To Top
error: