Home / ਤਾਜ਼ਾ ਖਬਰਾਂ / ਤਲਵੰਡੀ / ਸ਼ਿਵਕੰਵਲ ਸਿੰਘ ਨੇ ਐਸ. ਐਚ. ਓ. ਥਾਣਾ ਤਲਵੰਡੀ ਚੌਧਰੀਆਂ ਵਜੋਂ ਅਹੁਦਾ ਸੰਭਾਲਿਆ *

ਸ਼ਿਵਕੰਵਲ ਸਿੰਘ ਨੇ ਐਸ. ਐਚ. ਓ. ਥਾਣਾ ਤਲਵੰਡੀ ਚੌਧਰੀਆਂ ਵਜੋਂ ਅਹੁਦਾ ਸੰਭਾਲਿਆ *

ਸ਼ਿਵ ਕੰਵਲ ਸਿੰਘ ਐਸ.ਐਚ.ਓ ਤਲਵੰਡੀ ਚੌਧਰੀਆਂ ਨੇ ਚਾਰਜ ਸੰਭਾਲ ਕੇ ਕੰਮ ਆਰੰਭ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸ: ਇੰਦਰਬੀਰ ਸਿੰਘ ਐਸ.ਐਸ.ਪੀ ਕਪੂਰਥਲਾ ਅਤੇ ਮਨਦੀਪ ਸਿੰਘ ਗਿੱਲ ਡੀ.ਐਸ.ਪੀ ਸੁਲਤਾਨਪੁਰ ਲੋਧੀ ਵੱਲੋਂ ਮਿਲੇ ਨਿਰਦੇਸ਼ਾਂ ਮੁਤਾਬਿਕ ਰਸਾਇਣਕ ਨਸ਼ਿਆਂ ਦੀ ਵਿਕਰੀ ਦੀ ਰੋਕਥਾਮ ਵਾਸਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਅਮਨ ਕਾਨੂੰਨ ਦੀ ਰਾਖੀ ਵਿਚ ਜਨਤਾ ਦਾ ਸਹਿਯੋਗ ਵੀ ਲਿਆ ਜਾਵੇਗਾ।

About admin thatta

Comments are closed.

Scroll To Top
error: