Home / ਹੈਡਲਾਈਨਜ਼ ਪੰਜਾਬ / ਸ਼ਾਕਾਹਾਰੀ ਮਨੁੱਖ ਮਾਸਾਹਾਰੀਆਂ ਨੂੰ ਖੂੰਖਾਰ ਜਾਨਵਰਾਂ ਵਾਂਗ ਟੁੱਟ ਕੇ ਪੈਂਦੇ ਹਨ-ਹਰਜਿੰਦਰ ਸਿੰਘ ਦਿਲਗੀਰ

ਸ਼ਾਕਾਹਾਰੀ ਮਨੁੱਖ ਮਾਸਾਹਾਰੀਆਂ ਨੂੰ ਖੂੰਖਾਰ ਜਾਨਵਰਾਂ ਵਾਂਗ ਟੁੱਟ ਕੇ ਪੈਂਦੇ ਹਨ-ਹਰਜਿੰਦਰ ਸਿੰਘ ਦਿਲਗੀਰ

ਮਾਸ ਖਾਣ ਤੇ ਨਾ ਖਾਣ ਵਾਲਿਆਂ ਦਾ ਫ਼ਰਕ

ਜਿਹੜੇ ਲੋਕ ਸ਼ਾਕਹਾਰੀ ਹਨ ਉਹ ਮਾਸ ਖਾਣ ਵਾਲਿਆਂ ਨੂੰ ਝਈਆਂ ਲੈ ਕੇ ਪੈਂਦੇ ਹਨ, ਟੁੱਟ ਕੇ ਪੈਂਦੇ ਹਨ ਤੇ ਉਨਾਂ ਨਾਲ ਇਕ ਕਿਸਮ ਦਾ ਖ਼ੂੰਖ਼ਾਰ ਜਾਨਵਰਾਂ ਵਾਲਾ ਵਰਤਾਉ ਕਰਦੇ ਹਨ,। ਇਸ ਦਾ ਅਰਥ ਸਾਫ਼ ਹੈ ਕਿ ਮੀਟ ਆਂਡਾ ਖਾਣ ਵਾਲੇ ਗੁੱਸਾ ਮੀਟ ਨੂੰ ਚਬਾਉਣ ‘ਤੇ ਕੱਢ ਲਿਆ ਹੁੰਦਾ ਹੈ ਤੇ ਉਨ੍ਹਾਂ ਵਿਚ ਨਿਮਰਤਾ ਤੇ ਤਅਮੀਜ਼ ਆ ਜਾਂਦੀਆਂ ਨੇ। ਦੂਜੇ ਪਾਸੇ ਘਾਹ ਖਾਣਿਆਂ ਵਿਚ ਅਜੇ ਗੁੱਸਾ, ਦਹਿਸ਼ਤ ਤੇ ਗੁੰਡਾ ਸੋਚ ਮਨ ਵਿਚ ਵਸੀ ਰਹਿੰਦੀ ਹੈ; ਅਤੇ ਉਹ ਜਾਨਵਰ ਦੇ ਮਾਸ ਦੀ ਥਾਂ ਇਨਸਾਨ ਦਾ ਖ਼ੂਨ ਪੀਣਾ ਚਾਹੁੰਦੇ ਹਨ। ਮੈਂ ਮਾਸ ਖਾਣ ਦਾ ਸ਼ੌਕ ਨਹੀਂ ਰਖਦਾ। ਹਾਂ ਮੱਛੀ ਤਕਰੀਬਨ ਰੋਜ਼ ਖਾਂਦਾ ਹਾਂ। ਮੈਨੂੰ ਸਾਰੇ ਘਾਹ ਤੇ ਮੱਛੀ ਖਾਣਾ ਕਹਿੰਦੇ ਹਨ। ਉਂਞ ਮੈਂ ਗਾਂ ਦਾ ਮਾਸ ਵੀ ਖਾ ਲੈਂਦਾ ਹਾਂ। (ਡਾ ਹਰਜਿੰਦਰ ਸਿੰਘ ਦਿਲਗੀਰ).

ਪੋਸਟ ਤੇ ਆਏ ਕੁਮੈਂਟਸ

Chamkaur Singh Fresno ਬਿਲਕੁਲ ਆਪਣੇ ਆਪ ਨੂੰ ਸਕਹਰੀ ਅਖਵਾਉਣ ਵਾਲੇ ਹਮੇਸਾ ਹੀ ਗਾਲਾਂ ਜਾ ਬਦਤਮੀਜ਼ੀ ਦਾ ਇਜਹਾਰ ਹੀ ਕਰਦੇ ਹਨ।

Baljinder Singh ਸਿੱਖ ਧਰਮ ਵਿੱਚ ਮਾਸ ਖਾਣ ਦੀ ਕੋਈ ਮਨਾਹੀ ਨਹੀਂ ਇਹ ਗੱਲ ਮੈਨੂੰ ਉਸ ਇਨਸਾਨ ਨੇ ਦੱਸੀ ਜਿਹੜੇ ਆਪ ਸ਼ਾਕਾਹਾਰੀ ਸਨ ਲੇਕਿਨ ਗੁਰਬਾਣੀ ਪੜ੍ਹਦੇ ਅਤੇ ਵਿਚਾਰਦੇ ਸਨ। ਪਹਿਲੀ ਵਾਰ ਇਹ ਸੁਣ ਕੇ ਮੈਂ ਦੰਗ ਰਹਿ ਗਿਆ ਸੀ ਕਿਓੰਕੇ ਜ਼ਿਆਦਾਤਰ ਸਾਡੇ ਸਿੱਖਾਂ ਦੇ ਘਰਾਂ ਵਿੱਚ ਓਹਨਾ ਪ੍ਰਚਾਰਕਾਂ ਦੀ ਯਾਂ ਕਥਾ ਵਾਚਕਾਂ ਦੀ ਕੈਸਟਾਂ ਚਲਦਿਆਂ ਸਨ ਜਿਹੜੇ ਕਿਸੇ ਨਾ ਕਿਸੇ ਡੇਰੇ ਦੇ ਨਾਲ ਤਾਲੁਕ ਰੱਖਦੇ ਸੀ ਯਾਂ ਨਿਰਮਲੇ ਸਾਧਾਂ ਤੇ ਮਹੰਤਾਂ ਦੀ ਬਾਹਮਣੀ ਮੱਤ ਦੇ ਅਧੀਨ ਸਨ। ਅਸੀਂ ਅਪਣੀ ਸੋਚ ਓਹਨਾ ਦੇ ਅਧੀਨ ਕਰ ਦਿੰਦੇ ਹਾਂ ਕਿਓੰਕੇ ਆਪ ਅਸੀਂ ਦੁਨਿਆਵੀ ਰੁਝੇਵਿਆਂ ਵਿੱਚ ਮਸਰੂਫ਼ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਣਾ ਕੀਮਤੀ ਸਮਾਂ ਨਹੀਂ ਦੇ ਸਕਦੇ ਬੱਸ ਮੱਥਾ ਟੇਕ ਕੇ ਅੱਗੇ ਵਧ ਜਾਂਦੇ ਹਾਂ । ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1289-1290 ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੀ ਤੇ ਹੈਰਾਨ ਹੋ ਗਿਆ ਕਿ ਏਨੇ ਸਪਸ਼ਟ ਲਫਜ਼ਾਂ ਵਿੱਚ ਮਾਸ ਖਾਣ ਯਾਂ ਨਾ ਖਾਣ ਦੇ ਅਧਿਆਤਮਿਕਤਾ ਨਾਲ ਸੰਬੰਧ ਵਾਰੇ ਦੱਸਿਆ ਗਿਆ ਹੈ ਤੇ ਅਸੀਂ ਬੇਖ਼ਬਰ ਹਾਂ। ਜ਼ਿਆਦਾਤਰ ਨੌਜਵਾਨ ਇਸ ਸਵਾਲ ਨੂੰ ਲੈਕੇ ਦੁਵਿਧਾ ਵਿੱਚ ਰਹਿੰਦੇ ਹਨ ਕਿਓੰਕੇ ਓਹ ਜਾਣਨਾ ਤੇ ਚਾਹੁੰਦੇ ਹਨ ਲੇਕਿਨ ਕੋਈ ਸਪਸ਼ਟ ਜਵਾਬ ਨਹੀਂ ਮਿਲਦਾ ਤੇ ਜਿੱਥੇ ਜਵਾਬ ਹੈ ਓਥੇ ਅਸੀਂ ਜਾਂਦੇ ਨਹੀਂ। ਇਸ ਵਾਰੇ ਚਰਚਾ ਜ਼ਰੂਰੀ ਹੈ ਕਿਓੰਕੇ ਅੱਜ ਸਵਾਲ ਇਹ ਹੈ ਕੇ ਅਸੀਂ ਮਾਸ ਖਾਣ ਯਾਂ ਨਾ ਖਾਣ ਦੇ ਮਸਲੇ ਵਿੱਚ ਕਿਹਦੇ ਵਿਚਾਰਾਂ ਨਾਲ ਸਹਿਮਤ ਹਾਂ 


1. ਆਪਣੇ ਗੁਰੂ ਸਾਹਿਬ ਜੀ ਦੇ
ਯਾਂ
2. ਸੱਤਰ ਅੱਸੀ ਵਰ੍ਹਿਆਂ ਤੋਂ ਚਲਦੇ ਡੇਰੇ ਵਾਲੇ ਬਾਬੇ ਤੇ ਮੁਢੋਂ ਸਾਡੀ ਸਿੱਖੀ ਦੇ ਦੁਸ਼ਮਣ ਨਿਰਮਲੇ ਸਾਧਾਂ ਤੇ ਮਹੰਤਾਂ ਦੇ
ਕਿਸੇ ਹੋਰ ਦੀ ਨਾ ਮੰਨੋ ਤੇ ਆਪ ਪੜ੍ਹ ਕੇ ਵਿਚਾਰ ਕਰੋ। ਯਕੀਨ ਮੰਨੋ ਇਸ ਸਵਾਲ ਦੇ ਜਵਾਬ ਤੋਂ ਬਾਅਦ ਤੁਸੀਂ ਅਪਣੇ ਆਪ ਬਾਕੀ ਸਵਾਲਾਂ ਦੇ ਜਵਾਬ ਵੀ ਆਪ ਖੋਜਣ ਲੱਗ ਜਾਵੋਂਗੇ।


ਇੱਕ ਆਖਰੀ ਗੱਲ ਜਿਹੜੇ ਮੇਰੇ ਵੀਰ ਭੈਣ ਦਯਾ ਦਾ ਸਿੱਧਾ ਸਬੰਧ ਸ਼ਾਕਾਹਾਰੀ ਹੋਣ ਨਾਲ ਕਰਦੇ ਹਨ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਹੋਵੇਗਾ ਕਿ ਹਿਟਲਰ ਸ਼ਾਕਾਹਾਰੀ ਸੀ ਜੀ ਹਾਂ ਅੰਗਰੇਜ਼ੀ ਵਿੱਚ Hitler was a Vegetarian ਓਹਦੇ ਇਤਿਹਾਸ ਨਾਲ ਤੇ ਸਬ ਵਾਕਿਫ਼ ਹਨ ਬਾਕੀ ਸਾਡੇ ਛੋਟੇ ਮੋਟੇ ਬਾਬੇ ਤੇ ਸਾਧ ਜਿਹੜੇ ਬਲਾਤਕਾਰ, ਕਤਲ ਤੇ ਹੋਰ ਕਈ ਅਪਰਾਧਾਂ ਵਿੱਚ ਦੋਸ਼ੀ ਹਨ, ਉਹ ਵੀ ਜ਼ਿਆਦਾਤਰ ਸ਼ਾਕਾਹਾਰੀ ਹੀ ਹਨ।

Barinder Sethi Dilgeer ji, you cannot generalise the fact that all vegetarians criticise meat eaters…its other way round also..non vegetarians make fun of vegetarians..Food should be a personal choice..and it also depends on the area we live in..North indians have privilege of living in land where you get lots of vegetables so they tend to think everyone should be a vegetarian…similarly a Russian cannot even imagine anyone to be a vegetarian and survive…and food has no relation with anger or nature as you are saying (pun intended)

About thatta

Comments are closed.

Scroll To Top
error: