ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਸਪੋਰਟਸ ਕਲੱਬ ਵੱਲੋਂ ਮਨਾਇਆ *

6

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਟਿੰਬਾ ਵੱਲੋਂ ਸਮੂਹ ਨਗਰ ਨਿਵਾਸੀਆਂ, ਐਨ.ਆਰ.ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਇਕ ਰੋਜ਼ਾ ਕਬੱਡੀ ਟੂਰਨਾਮੈਂਟ ਵਿਚ ਪ੍ਰਿੰਸੀਪਲ ਲਖਬੀਰ ਸਿੰਘ ਅਤੇ ਸਕੂਲ ਦੇ ਸਮੂਹ ਸਟਾਫ਼ ਨੇ ਅਹਿਮ ਭੂਮਿਕਾ ਨਿਭਾਈ। ਟੂਰਨਾਮੈਂਟ ‘ਤੇ 48 ਕਿਲੋਗਰਾਮ, 67 ਕਿਲੋਗਰਾਮ ਭਾਰ ਵਰਗ ਅਤੇ ਕਲੱਬ ਪੱਧਰ ਓਪਨ ਕਬੱਡੀ ਦੇ ਮੈਚ ਕਰਵਾਏ ਗਏ। ਟੂਰਨਾਮੈਂਟ ਦਾ ਉਦਘਾਟਨ ਸ: ਰਤਨ ਸਿੰਘ ਸਪੋਰਟਸ ਅਫ਼ਸਰ ਸਰਪ੍ਰਸਤ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਟਿੱਬਾ, ਚੇਅਰਮੈਨ ਸੇਵਾ ਸਿੰਘ, ਪ੍ਰਧਾਨ ਸੋਹਣ ਸਿੰਘ ਅਮਰਕੋਟ ਅਤੇ ਸਮੂਹ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਮੈਂਬਰਾਂ ਕੀਤਾ। ਕਬੱਡੀ ਦਾ ਫਾਈਨਲ ਮੁਕਾਬਲਾ ਖੀਰਾਂਵਾਲੀ ਅਤੇ ਜੋਗੋਵਾਲ ਵਿਚਕਾਰ ਹੋਇਆ। ਦੋਵਾਂ ਟੀਮਾਂ ਨੂੰ ਪ੍ਰਬੰਧਕ ਕਮੇਟੀ ਨੇ ਸਾਂਝੇ ਜੇਤੂ ਕਰਾਰ ਦੇ ਦਿੱਤਾ। 67 ਕਿਲੋਗ੍ਰਾਮ ਵਰਗ ਭਾਰ ਵਿਚ ਵੀ ਦਰਸ਼ਕਾਂ ਨੂੰ ਸ਼ਾਨਦਾਰ ਮੈਚ ਦੇਖਣ ਨੂੰ ਮਿਲਿਆ। ਜਿਸ ਵਿਚ ਖੀਰਾਂਵਾਲੀ ਦੀ ਟੀਮ ਨੇ ਟਿੱਬਾ ਨੂੰ ਸਾਢੇ 30 ਦੇ ਮੁਕਾਬਲੇ 24 ਅੰਕਾਂ ਨਾਲ ਹਰਾ ਕੇ ਇਹ ਟੂਰਨਾਮੈਂਟ ਜਿੱਤਿਆ। 48 ਕਿਲੋਗਰਾਮ ਵਰਗ ਭਾਰ ਵਿਚ ਟਿੱਬਾ ਦੀ ਕਬੱਡੀ ਟੀਮ ਨੇ ਬਦਲੀ ਨੂੰ ਹਰਾਇਆ। ਇਨ੍ਹਾਂ ਮੈਚਾਂ ਨੂੰ ਨੇਪਰੇ ਚਾੜ੍ਹਣ ਵਿਚ ਸੰਤੋਖ ਸਿੰਘ ਮੱਲ੍ਹੀ, ਗੁਰਚਰਨ ਸਿੰਘ, ਮਨਦੀਪ ਸਿੰਘ, ਸੁਰਜੀਤ ਸਿੰਘ ਅਤੇ ਚਰਨਜੀਤ ਸਿੰਘ ਨੇ ਬਤੌਰ ਰੈਫਰੀ ਆਪਣੀ ਭੂਮਿਕਾ ਨਿਭਾਈ। ਮਾਸਟਰ ਗੁਰਪਾਲ ਸਿੰਘ, ਸਤਨਾਮ ਸਿੰਘ ਸਿੱਧਵਾਂ ਅਤੇ ਬਿੱਟੂ ਬਿਹਾਰੀਪੁਰ ਵੱਲੋਂ ਮਾਂ ਬੋਲੀ ਪੰਜਾਬੀ ਵਿਚ ਸ਼ਾਨਦਾਰ ਕੁਮੈਂਟਰੀ ਦੀ ਸੇਵਾ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਡਾ: ਰਤਨ ਸਿੰਘ ਅਜਨਾਲਾ ਮੈਂਬਰ ਪਾਰਲੀਮੈਂਟ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਇਸ ਮੌਕੇ ਆਪਣੇ ਅਖਤਿਆਰੀ ਫੰਡ ਵਿਚੋਂ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਟਿੱਬਾ ਨੂੰ 2 ਲੱਖ ਦੇਣ ਦਾ ਐਲਾਨ ਕੀਤਾ। ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਡਾ: ਰਤਨ ਸਿੰਘ ਅਜਨਾਲਾ ਮੈਂਬਰ ਪਾਰਲੀਮੈਂਟ ਨੂੰ ਯਾਦਗਾਰੀ ਚਿੰਨ੍ਹ ਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ। ਅਜਨਾਲਾ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਪ੍ਰਿੰਸੀਪਲ ਲਖਬੀਰ ਸਿੰਘ ਤੇ ਸਮੂਹ ਸਟਾਫ਼ ਵੱਲੋਂ ਡਾ: ਅਜਨਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਬਚਨ ਸਿੰਘ ਕਲੱਬ ਸਕੱਤਰ, ਸੁਰਜੀਤ ਸਿੰਘ, ਸੁਖਦੇਵ ਸਿੰਘ ਜੇ.ਈ, ਅਮਰਜੀਤ ਸਿੰਘ ਜੇ.ਈ, ਤਰਸੇਮ ਸਿੰਘ ਜੇ.ਈ, ਮਾਸਟਰ ਦਲੀਪ ਸਿੰਘ, ਬਖਸ਼ੀਸ਼ ਸਿੰਘ ਚਾਨਾ, ਜਗੀਰ ਸਿੰਘ ਕਾਂਸਟੇਬਲ, ਬਲਵਿੰਦਰ ਸਿੰਘ ਬੱਗਾ, ਹਰਚਰਨ ਸਿੰਘ ਜਾਂਗਲਾ, ਪਰਮਿੰਦਰ ਸਿੰਘ ਸੋਢੀ, ਬਲਜੀਤ ਸਿੰਘ ਬੱਗਾ, ਹਰਚਰਨ ਸਿੰਘ ਜਾਂਗਲਾ, ਪਰਮਿੰਦਰ ਸਿੰਘ ਸੋਢੀ ਇਟਲੀ, ਕੁਲਵੰਤ ਸਿੰਘ, ਮਾਸਟਰ ਜਰਨੈਲ ਸਿੰਘ, ਬੀ.ਪੀ.ਈ.ਓ, ਚਰਨਜੀਤ ਸਿੰਘ, ਅਸ਼ਵਨੀ ਟਿੱਬਾ, ਅਸ਼ੋਕ ਸ਼ਰਮਾ, ਰੈਸ਼ਮ ਰੌਣਕੀ, ਗਿਆਨ ਸਿੰਘ ਸ਼ਿਕਾਰੀ ਆਦਿ ਹਾਜ਼ਰ ਸਨ। ਇਸ ਮੌਕੇ ਕਈ ਰਵਾਇਤੀ ਖੇਡਾਂ ਦਾ ਪ੍ਰਦਰਸ਼ਨ ਵੀ ਦਰਸ਼ਕਾਂ ਨੂੰ ਦੇਖਣ ਨੂੰ ਮਿਲਿਆ।